Amit Shah

ਹਰਿਆਣਾ ‘ਚ ਕਾਂਗਰਸ ‘ਤੇ ਵਰ੍ਹੇ ਅਮਿਤ ਸ਼ਾਹ, ਕਿਹਾ- “ਰਾਹੁਲ ਗਾਂਧੀ ਝੂਠ ਬੋਲਣ ਵਾਲੀ ਮਸ਼ੀਨ”

ਚੰਡੀਗੜ੍ਹ, 17 ਸਤੰਬਰ 2024: ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸ ਤਹਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅੱਜ ਹਰਿਆਣਾ ਦੇ ਦੌਰੇ ‘ਤੇ ਰੈਲੀਆਂ ਕੀਤੀਆਂ ਹਨ | ਉਨਾਂ ਨੇ ਭਿਵਾਨੀ ‘ਚ ਲੋਹਾਰੂ ਤੋਂ ਬਾਅਦ ਹੁਣ ਉਹ ਫਰੀਦਾਬਾਦ ‘ਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਹਰਿਆਣਾ ਦੇਸ਼ ‘ਚ ਤਿੰਨ ਚੀਜ਼ਾਂ ਲਈ ਜਾਣਿਆ ਜਾਂਦਾ ਹੈ। ਪਹਿਲੇ ਦੇਸ਼ ਦੇ ਸੈਨਿਕ, ਦੂਜੇ ਕਿਸਾਨ ਅਤੇ ਤੀਜੇ ਖਿਡਾਰੀ ਹਨ। ਜਦੋਂ ਵੀ ਦੇਸ਼ ਨੂੰ ਇਨ੍ਹਾਂ ਦੀ ਲੋੜ ਪਈ ਤਾਂ ਇਹ ਤਿੰਨੋਂ ਖੜ੍ਹੇ ਹੋਏ ਹਨ।

ਅਮਿਤ ਸ਼ਾਹ ਨੇ ਰੈਲੀ ਦੌਰਾਨ ਕਿਹਾ ਕਿ ਰਾਹੁਲ ਗਾਂਧੀ ਝੂਠ ਬੋਲਣ ਵਾਲੀ ਮਸ਼ੀਨ ਹਨ। ਉਨ੍ਹਾਂ ਕਿਹਾ ਕਿ ਰਾਹੁਲ (Rahul Gandi) ਨੇ ਵਿਦੇਸ਼ਾਂ ‘ਚ ਓਬੀਸੀ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਗੱਲ ਕੀਤੀ, ਪਰ ਜਦੋਂ ਤੱਕ ਭਾਜਪਾ ਦੀ ਮੋਦੀ ਸਰਕਾਰ ਹੈ, ਰਿਜ਼ਰਵੇਸ਼ਨ ਨੂੰ ਕੋਈ ਹੱਥ ਨਹੀਂ ਲਗਾ ਸਕਦਾ।

ਅਮਿਤ ਸ਼ਾਹ (Amit Shah) ਨੇ ਕਿਹਾ ਕਿ ਹਰਿਆਣਾ ‘ਚ ਕਾਂਗਰਸ ਦਾ ਅੰਦਰੂਨੀ ਕਲੇਸ਼ ਕਿਸੇ ਤੋਂ ਲੁਕਿਆ ਨਹੀਂ ਹੈ। ਇੱਥੇ ਚਾਰ ਆਗੂ ਮੁੱਖ ਮੰਤਰੀ ਦੇ ਅਹੁਦੇ ਲਈ ਲੜ ਰਹੇ ਹਨ। ਕਾਂਗਰਸ ਝੂਠ ਦਾ ਕਾਰੋਬਾਰ ਕਰਦੀ ਹੈ। ਕਾਂਗਰਸ ਨੇ 40 ਸਾਲਾਂ ਤੋਂ ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਲਟਕਾਇਆ। 2014 ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਅਤੇ 2015 ‘ਚ ਹੀ ਵਨ ਰੈਂਕ ਵਨ ਪੈਨਸ਼ਨ ਦਾ ਵਾਅਦਾ ਪੂਰਾ ਕੀਤਾ।

Scroll to Top