Asian Champions Trophy

Hockey: ਏਸ਼ੀਆਈ ਚੈਂਪੀਅਨਸ ਟਰਾਫੀ ਲਈ ਭਾਰਤ ਤੇ ਚੀਨ ਵਿਚਾਲੇ ਖਿਤਾਬੀ ਮੁਕਾਬਲਾ ਸ਼ੁਰੂ

ਚੰਡੀਗੜ੍ਹ, 17 ਸਤੰਬਰ 2024: ਏਸ਼ੀਆਈ ਚੈਂਪੀਅਨਸ ਟਰਾਫੀ 2024 (Asian Champions Trophy) ਦਾ ਭਾਰਤੀ ਹਾਕੀ ਟੀਮ ਅਤੇ ਚੀਨ ਵਿਚਾਲੇ ਖਿਤਾਬੀ ਮੁਕਾਬਲਾ ਸ਼ੁਰੂ ਹੋ ਗਿਆ ਹੈ | ਦੋਵਾਂ ਟੀਮਾਂ ਵਿਚਾਲੇ ਪਹਿਲਾ ਕੁਆਰਟਰ ਮੈਚ ਖੇਡਿਆ ਜਾ ਰਿਹਾ ਹੈ।

ਜਿਕਰਯੋਗ ਹੈ ਕਿ ਚੀਨ ਨੇ ਪਹਿਲੀ ਵਾਰ ਇਸ ਟੂਰਨਾਮੈਂਟ (Asian Champions Trophy) ਦੇ ਖ਼ਿਤਾਬੀ ਮੁਕਾਬਲੇ ‘ਚ ਪ੍ਰਵੇਸ਼ ਕੀਤਾ ਹੈ। ਚਾਰ ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਦੀ ਨਜ਼ਰ ਹੁਣ 5ਵੀਂ ਵਾਰ ਖ਼ਿਤਾਬ ਜਿੱਤਣ ‘ਤੇ ਹੈ | ਭਾਰਤ ਦਾ ਚੀਨ ਦੇ ਖ਼ਿਲਾਫ ਰਿਕਾਰਡ ਸ਼ਾਨਦਾਰ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਛੇ ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚੋਂ ਭਾਰਤ ਨੇ ਪੰਜ ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਚੀਨ ਨੇ ਇਕ ਵਾਰ ਜਿੱਤ ਦਰਜ ਕੀਤੀ ਹੈ।

Scroll to Top