ਚੰਡੀਗੜ੍ਹ, 11 ਸਤੰਬਰ, 2024: ਭਾਰਤੀ ਹਾਕੀ ਟੀਮ (Indian hockey team) ਨੇ ਏਸ਼ੀਅਨ ਚੈਂਪੀਅਨਸ ਟਰਾਫੀ 2024 ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤੀ ਹਾਕੀ ਟੀਮ ਨੇ ਤੀਜੇ ਮੈਚ ‘ਚ ਮਲੇਸ਼ੀਆ ਨੂੰ 8-1 ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਸ ਚੈਂਪੀਅਨਸ ਟਰਾਫੀ’ਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਹੈ। ਭਾਰਤੀ ਟੀਮ ਨੇ ਪਹਿਲੇ ਮੈਚ ਵਿੱਚ ਚੀਨ ਅਤੇ ਦੂਜੇ ਵਿੱਚ ਜਾਪਾਨ ਨੂੰ ਹਰਾਇਆ ਸੀ। ਅਗਲਾ ਮੈਚ ਭਲਕੇ 12 ਸਤੰਬਰ ਨੂੰ ਕੋਰੀਆ ਖ਼ਿਲਾਫ ਖੇਡਿਆ ਜਾਵੇਗਾ।
ਜਨਵਰੀ 29, 2026 11:52 ਪੂਃ ਦੁਃ




