NIA

ਰਾਮੇਸ਼ਵਰਮ ਕੈਫੇ ਬ.ਲਾ.ਸ.ਟ ਮਾਮਲੇ ‘ਚ NIA ਵੱਲੋਂ ਦਾਇਰ ਚਾਰਜਸ਼ੀਟ ‘ਚ ਵੱਡੇ ਖ਼ੁਲਾਸੇ

ਚੰਡੀਗੜ੍ਹ, 09 ਸਤੰਬਰ 2024: NIA ਨੇ ਬੇਂਗਲੁਰੂ ਦੇ ਰਾਮੇਸ਼ਵਰਮ ਕੈਫੇ ਬ.ਲਾ.ਸ.ਟ ਮਾਮਲੇ (Rameswaram Cafe BLAST case) ‘ਚ ਚਾਰਜਸ਼ੀਟ ਦਾਖਲ ਕੀਤੀ ਹੈ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਇਸ ਧਮਾਕੇ ਪਿੱਛੇ ISIS ਦੇ ਅ.ਤਿ.ਵਾ.ਦੀਆਂ ਦਾ ਹੱਥ ਸੀ। ਐਨਆਈਏ ਨੇ ਆਪਣੀ ਚਾਰਜਸ਼ੀਟ ‘ਚ ਮੁਸਾਵਿਰ ਹੁਸੈਨ ਸ਼ਾਜਿਬ, ਅਬਦੁਲ ਮਥੀਨ ਅਹਿਮਦ ਤਾਹਾ, ਮਾਜ਼ ਮੁਨੀਰ ਅਹਿਮਦ ਅਤੇ ਮੁਜ਼ੱਮਿਲ ਸ਼ਰੀਫ਼ ਨੂੰ ਮੁਲਜ਼ਮ ਬਣਾਇਆ ਹੈ।

ਐਨਆਈਏ ਦੀ ਚਾਰਜਸ਼ੀਟ ਮੁਤਾਬਕ ਸ਼ਾਜਿਬਨੇ ਕੈਫੇ ‘ਚ ਬੰ.ਬ ਰੱਖੇ ਸਨ। ਅਹਿਮਦ ਤਾਹਾ ਨੇ ਵੀ ਇਸ ਉਸਦੀ ਮੱਦਦ ਕੀਤੀ। ਦੋਵੇਂ ਪਹਿਲਾਂ ਵੀ ਆਈਐਸਆਈਐਸ ਨਾਲ ਜੁੜੇ ਹੋਏ ਸਨ। ਦੋਵੇਂ ਅ.ਤਿ.ਵਾ.ਦੀ ਆਈਐਸਆਈਐਸ ਦੀ ਵਿਚਾਰਧਾਰਾ ਨੂੰ ਫੈਲਾਉਣ ਦਾ ਕੰਮ ਕਰਦੇ ਸਨ ਅਤੇ ਇਸ ‘ਚ ਹੋਰ ਮੁਸਲਿਮ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਮੁਹਿੰਮ ਵੀ ਚਲਾਉਂਦੇ ਸਨ। ਬਾਕੀ ਦੋ ਮੁਲਜ਼ਮ ਮਾਜ਼ ਮੁਨੀਰ ਅਹਿਮਦ ਅਤੇ ਮੁਜ਼ੱਮਿਲ ਸ਼ਰੀਫ਼ ਅਜਿਹੇ ਨੌਜਵਾਨ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਗੁੰਮਰਾਹ ਕੀਤਾ ਸੀ।

NIA ਨੇ ਵੱਡਾ ਖੁਲਾਸਾ ਕੀਤਾ ਹੈ ਕਿ ਰਾਮੇਸ਼ਵਰਮ ਕੈਫੇ ‘ਚ ਧਮਾਕੇ ਤੋਂ ਪਹਿਲਾਂ ਦੋਵੇਂ ਜਣਿਆਂ ਨੇ ਕਈ ਹੋਰ ਹਮਲਿਆਂ ਦੀ ਯੋਜਨਾ ਬਣਾਈ ਸੀ, ਪਰ ਉਹ ਇਸ ‘ਚ ਸਫਲ ਨਹੀਂ ਹੋਏ ਸਨ। ਐਨਆਈਏ ਦੇ ਮੁਤਾਬਕ 22 ਜਨਵਰੀ, 2024 ਨੂੰ ਅਯੁੱਧਿਆ ‘ਚ ਪ੍ਰਾਣ ਪ੍ਰਤਿਸ਼ਠਾ ਦੇ ਪਵਿੱਤਰ ਸਮਾਗਮ ਵਾਲੇ ਦਿਨ ਰਾਜ ਭਾਜਪਾ ਦੇ ਦਫ਼ਤਰ ‘ਚ ਇੱਕ ਆਈਈਡੀ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ।

NIA ਨੇ ਕਿਹਾ ਕਿ ਤਾਹਾ ਅਤੇ ਸ਼ਾਜੀਬ ਨੂੰ ਕ੍ਰਿਪਟੋ ਕਰੰਸੀ ਦੇ ਜ਼ਰੀਏ ਉਨ੍ਹਾਂ ਦੇ ਹੈਂਡਲਰਾਂ ਦੁਆਰਾ ਵਿੱਤ ਪ੍ਰਦਾਨ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਵੱਖ-ਵੱਖ ਟੈਲੀਗ੍ਰਾਮ ਆਧਾਰਿਤ P2P ਪਲੇਟਫਾਰਮਾਂ ਦੀ ਮੱਦਦ ਨਾਲ ਫਿਏਟ ‘ਚ ਬਦਲਿਆ ਸੀ।

NIA ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਪੈਸੇ ਦੀ ਵਰਤੋਂ ਮੁਲਜ਼ਮ ਨੇ ਬੈਂਗਲੁਰੂ ‘ਚ ਹਿੰਸਾ ਫੈਲਾਉਣ ਲਈ ਕੀਤੀ ਸੀ। ਇਸ ਤੋਂ ਇਲਾਵਾ ਭਾਜਪਾ ਦਫ਼ਤਰ, ਮੱਲੇਸ਼ਵਰਮ, ਬੈਂਗਲੁਰੂ ‘ਚ ਧਮਾਕੇ ਦੀ ਯੋਜਨਾ ਬਣਾਈ ਗਈ ਸੀ, ਪਰ ਅਸਫਲ ਰਹੇ । ਇਸ ਤੋਂ ਬਾਅਦ ਦੋ ਮੁੱਖ ਮੁਲਜਮਾਂ ਨੇ ਰਾਮੇਸ਼ਵਰਮ ਕੈਫੇ ਧਮਾਕੇ ਦੀ ਯੋਜਨਾ ਬਣਾਈ ਸੀ।

NIA ਨੇ ਕਿਹਾ ਕਿ ਦੋਵੇਂ ਜਣਿਆਂ ਨੂੰ ਰਾਮੇਸ਼ਵਰਮ ਕੈਫੇ ਧਮਾਕੇ ਦੇ 42 ਦਿਨਾਂ ਬਾਅਦ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿੱਥੇ ਉਹ ਲੁਕੇ ਹੋਏ ਸਨ। ਦੋਵੇਂ ਜਣੇ ਕਰਨਾਟਕ ਦੇ ਸ਼ਿਵਮੋਗਾ ਦੇ ਰਹਿਣ ਵਾਲੇ ਹਨ। ਦੋਵਾਂ ਕੋਲ ਕਈ ਫਰਜ਼ੀ ਸਿਮ ਕਾਰਡ, ਫਰਜ਼ੀ ਬੈਂਕ ਖਾਤਿਆਂ ਅਤੇ ਭਾਰਤੀ ਅਤੇ ਬੰਗਲਾਦੇਸ਼ੀ ਆਈਡੀ ਦਸਤਾਵੇਜ਼ ਵੀ ਮਿਲੇ ਹਨ, ਜੋ ਉਨ੍ਹਾਂ ਨੇ ਡਾਰਕ ਵੈੱਬ ਤੋਂ ਡਾਊਨਲੋਡ ਕੀਤੇ ਸਨ।

Scroll to Top