*2 ਤੋਲੇ ਦੇ ਕੈਂਠੇ ਨਾਲ ਗ੍ਰੰਥੀ ਸਿੰਘ ਦਾ ਪਿੰਡ ਵੱਲੋਂ ਕੀਤਾ ਗਿਆ ਸਨਮਾਨ
*ਰਹਿਣ ਨੂੰ ਕੋਠੀ, AC, LED ਸਣੇ ਦਿੱਤੀ ਹੋਈ ਕੱਲੀ-ਕੱਲੀ ਸਹੂਲਤ
*ਕੈਨੇਡਾ, ਯੂਕੇ ਬੈਠੇ ਪਿੰਡ ਦੇ ਨੌਜਵਾਨਾਂ ਨੇ ਗ੍ਰੰਥੀ ਸਿੰਘ ਲਈ ਭੇਜੇ ਪੈਸੇ
ਅੰਮ੍ਰਿਤਸਰ 9 ਸਤੰਬਰ 2024:ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌਰ ਤੋਂ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ 2 ਤੋਲ਼ੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ। ਦੱਸ ਦੇਈਏ ਕਿ ਇਹ ਨੌਜਵਾਨ ਯੂਕੇ (uk) ਤੇ ਕਨੇਡਾ (canada) ਗਏ ਹੋਏ ਹਨ, ਅਤੇ ਉਹਨਾਂ ਵੱਲੋਂ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਬਾਬਾ ਜੀ ਨੂੰ ਦੋ ਤੋਲੇ ਦਾ ਸੋਨੇ ਦਾ ਕੈਂਠਾ ਭੇਂਟ ਕੀਤਾ ਗਿਆ|
NRI ਨੌਜਵਾਨਾਂ ਦੇ ਇਸ ਕੰਮ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਸ਼ਲਾਘਾ ਕਰ ਰਹੇ ਹਨ। ਨੌਜਵਾਨਾਂ ਦਾ ਮੰਨਣਾ ਹੈ ਕਿ ਸਿਰਫ਼ ਉਨ੍ਹਾਂ ਦੇ ਪਿੰਡ ਦੇ ਹੀ ਨਹੀਂ ਬਲਕਿ ਹਰ ਗੁਰੂ ਘਰ ਦੇ ਗ੍ਰੰਥੀ ਸਿੰਘ ਇਸ ਸਨਮਾਨ ਦੇ ਹੱਕਦਾਰ ਹਨ, ਜਿਨ੍ਹਾਂ ਦੀ ਬਦੌਲਤ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰਬਾਣੀ ਨਾਲ ਜੋੜ ਰਹੇ ਹਨ। ਇਹ ਹੀ ਨਹੀਂ ਬਲਕਿ ਪਾਠੀ ਸਿੰਘ ਨੂੰ ਕੋਠੀ, ਏਸੀ (AC), ਐਲਈਡੀ (LED) ਅਤੇ ਹੋਰਨਾ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।