Kurukshetra CIA

ਕੁਰੂਕਸ਼ੇਤਰ CIA ਸਟਾਫ ਨੇ ਦੁਕਾਨਦਾਰ ‘ਤੇ ਫਾਇਰਿੰਗ ਤੇ ਪੈਸੇ ਲੁੱਟਣ ਵਾਲੇ 3 ਬਦਮਾਸ਼ ਕੀਤੇ ਕਾਬੂ

ਚੰਡੀਗੜ੍ਹ, 31 ਅਗਸਤ 2024: ਹਰਿਆਣਾ ਦੇ ਕੁਰੂਕਸ਼ੇਤਰ ‘ਚ ਪੁਲਿਸ (Kurukshetra CIA) ਨੇ ਦੁਕਾਨਦਾਰ ‘ਤੇ ਗੋਲੀ ਚਲਾ ਕੇ ਪੈਸੇ ਖੋਹਣ ਵਾਲੇ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਅਮਿਤ ਕੁਮਾਰ ਉਰਫ ਮੀਤਾ, ਉਮੇਸ਼ ਉਰਫ ਬਬਲੂ ਵਾਸੀ ਪਟਿਆਲਾ ਬੈਂਕ ਕਲੋਨੀ, ਥਾਨੇਸਰ ਅਤੇ ਪ੍ਰਦੀਪ ਕੁਮਾਰ ਉਰਫ ਪੰਕਜ ਵਾਸੀ ਜੈ ਨਗਰ ਕਲੋਨੀ, ਕੁਰੂਕਸ਼ੇਤਰ ਵਜੋਂ ਹੋਈ ਹੈ। ਘਟਨਾ ਸਬੰਧੀ ਪੁਲਿਸ ਫੜੇ ਏ ਬਦਮਾਸ਼ਾਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਨ੍ਹਾਂ ਦੀ ਕਿਸੇ ਹੋਰ ਵਾਰਦਾਤ ‘ਚ ਸ਼ਮੂਲੀਅਤ ਹੈ ਜਾਂ ਨਹੀਂ।

ਕੁਰੂਕਸ਼ੇਤਰ ਸੀਆਈਏ (Kurukshetra CIA) ਮੁਤਾਬਕ ਕ੍ਰਿਸ਼ਨਾ ਗੇਟ ਥਾਣੇ ਨੂੰ 29 ਅਗਸਤ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਸੁਰੇਸ਼ ਕੁਮਾਰ ਵਾਸੀ ਵਿਦਿਆ ਕਲੋਨੀ, ਅਮੀਨ ਰੋਡ, ਕੁਰੂਕਸ਼ੇਤਰ ਨੇ ਦੱਸਿਆ ਕਿ ਉਸ ਦੀ ਪਟਿਆਲਾ ਕਲੋਨੀ ‘ਚ ਸੁਰੇਸ਼ ਕਰਿਆਨਾ ਸਟੋਰ ਦੇ ਨਾਮ ’ਤੇ ਦੁਕਾਨ ਹੈ। ਸਵੇਰੇ ਕਰੀਬ 9 ਵਜੇ ਉਹ ਆਪਣੇ ਇਕ ਦੋਸਤ ਨਾਲ ਦੁਕਾਨ ‘ਤੇ ਗਿਆ ਹੋਇਆ ਸੀ। ਉਸੇ ਸਮੇਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਉਸ ਦੀ ਦੁਕਾਨ ‘ਤੇ ਆਏ। ਤਿੰਨਾਂ ਦੇ ਮੂੰਹ ਕੱਪੜੇ ਨਾਲ ਢੱਕੇ ਹੋਏ ਸਨ। ਤਿੰਨਾਂ ਨੇ ਦੇਸ਼ੀ ਕੱਟਾ ਦਿਖਾ ਜੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਬਟੂਏ ‘ਚੋਂ 12/13 ਹਜ਼ਾਰ ਰੁਪਏ ਕੱਢ ਲਏ।

Scroll to Top