NIA

ਬਠਿੰਡਾ ‘ਚ ਬੀਬੀ ਕਿਸਾਨ ਆਗੂ ਦੇ ਘਰ ਪੁੱਜੀ NIA, ਹਰਿਆਣਾ ‘ਚ ਕਮਿਊਨਿਸਟ ਆਗੂ ਨੂੰ ਹਿਰਾਸਤ ‘ਚ ਲਿਆ

ਚੰਡੀਗੜ੍ਹ 30 ਅਗਸਤ 2024: ਐਨਆਈਏ (NIA) ਵੱਲੋਂ ਅੱਜ ਅੱਜ ਸਵੇਰੇ ਪੰਜਾਬ ਅਤੇ ਹਰਿਆਣਾ ‘ਚ ਛਾਪੇਮਾਰੀ ਕੀਤੀ ਗਈ ਹੈ | ਇਸ ਦੌਰਾਨ NIA ਟੀਮ ਸਵੇਰੇ 5 ਵਜੇ ਬਠਿੰਡਾ ਦੇ ਰਾਮਪੁਰਾ ਫੂਲ ਕਸਬਾ ਸਰਾਭਾ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਬੀਬੀ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਪਹੁੰਚੀ।

ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਸੜਕ ਜਾਮ ਕਰਕੇ ਧਰਨੇ ’ਤੇ ਬੈਠ ਗਏ ਹਨ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਛਾਪੇਮਾਰੀ ਦੇ ਕਾਰਨ ਨਹੀਂ ਦੱਸੇ ਜਾਂਦੇ, ਉਦੋਂ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।

ਦੂਜੇ ਪਾਸੇ NIA ਨੇ ਹਰਿਆਣਾ ਦੇ ਸੋਨੀਪਤ ਦੇ ਵਰਧਮਾਨ ਗਾਰਡਨੀਆ ਟਾਵਰ ਰਾਏਪੁਰ ਸਥਿਤ ਕਮਿਊਨਿਸਟ ਆਗੂ ਪੰਕਜ ਤਿਆਗੀ ਦੇ ਘਰ ਪਹੁੰਚੀ। ਇੱਥੇ ਟੀਮ ਨੇ ਘਰ ਤੋਂ ਕੁਝ ਜ਼ਰੂਰੀ ਦਸਤਾਵੇਜ਼ ਅਤੇ ਫ਼ੋਨ ਜ਼ਬਤ ਕੀਤੇ ਅਤੇ ਪੰਕਜ ਤਿਆਗੀ ਨੂੰ ਹਿਰਾਸਤ ‘ਚ ਲੈ ਲਿਆ ਹੈ ।

 

 

Scroll to Top