Patiala

ਪਟਿਆਲਾ ‘ਚ ਆਪਣੀ ਭੈਣ ਨੂੰ ਡੁੱਬਣ ਤੋਂ ਬਚਾਉਣ ਲਈ ਭਰਾ ਨੇ ਨਹਿਰ ‘ਚ ਮਾਰੀ ਛਾਲ, ਦੋਵੇਂ ਜਣੇ ਡੁੱਬੇ

ਚੰਡੀਗੜ੍ਹ, 29 ਅਗਸਤ 2024: ਪਟਿਆਲਾ (Patiala) ਦੇ ਪਿੰਡ ਅਬਲੋਵਾਲ ‘ਚ ਇੱਕ 29 ਸਾਲਾ ਤਲਾਕਸ਼ੁਦਾ ਲੜਕੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਦਿੱਤੀ। ਆਪਣੀ ਵੱਡੀ ਭੈਣ ਨੂੰ ਡੁੱਬਦਾ ਦੇਖ ਕੇ ਉਸ ਦੇ ਫੁੱਫੜ ਦੇ ਮੁੰਡ ਨੇ ਆਪਣੀ ਭੈਣ ਨੂੰ ਬਚਾਉਣ ਲਈ ਨਹਿਰ ‘ਚ ਛਾਲ ਮਾਰ ਦਿੱਤੀ। ਪਰ ਤੇਜ਼ ਵਹਾਅ ‘ਚ ਦੋਵੇਂ ਭੈਣ-ਭਰਾ ਡੁੱਬ ਗਏ। ਲੜਕੀ ਦੀ ਲਾਸ਼ ਨੂੰ ਪਸਿਆਣਾ ਨਹਿਰ ‘ਚੋਂ ਕੱਢਿਆ ਗਿਆ। ਮ੍ਰਿਤਕ ਲੜਕੀ ਦੀ ਪਛਾਣ ਲਵਪ੍ਰੀਤ ਕੌਰ ਵਾਸੀ ਪਿੰਡ ਰਵਾਸ ਬਾਹਮਣਾ ਅਤੇ ਨੌਜਵਾਨ ਦੀ ਪਛਾਣ ਮਨਮੋਹਨ ਸਿੰਘ ਉਮਰ 21 ਸਾਲ ਵਜੋਂ ਹੋਈ ਹੈ।

ਮ੍ਰਿਤਕ ਲੜਕੀ ਦੀ ਲਾਸ਼ ਰਾਜਿੰਦਰਾ ਹਸਪਤਾਲ (Patiala) ‘ਚ ਰੱਖੀ ਹੋਈ ਹੈ, ਜਿਸ ਦੀ ਪਛਾਣ ਉਸ ਦੇ ਚਾਚੇ ਤੇਜਾ ਸਿੰਘ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਲੜਕੀ ਦਾ ਵਿਆਹ ਤੋਂ ਬਾਅਦ ਘਰੇਲੂ ਝਗੜੇ ਕਾਰਨ ਤਲਾਕ ਹੋ ਗਿਆ ਸੀ। ਤਲਾਕ ਦੇ ਦੋ ਸਾਲ ਬਾਅਦ ਸਭ ਕੁਝ ਠੀਕ ਚੱਲ ਰਿਹਾ ਸੀ, ਲੜਕੀ ਨੇ ਆਪਣੇ ਘਰ ਦੇ ਨੇੜੇ ਇੱਕ ਸਕੂਲ ਵਿੱ’ਚ ਨੌਕਰੀ ਕਰ ਲਈ ਸੀ | ਤੇਜਾ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਕੌਰ ਉਸਦੇ ਸਾਲੇ ਦੀ ਬੇਟੀ ਹੈ, ਜਿਸ ਦੇ ਪਾਲਣ-ਪੋਸ਼ਣ ਅਤੇ ਵਿਆਹ ਦੀ ਜ਼ਿੰਮੇਵਾਰੀ ਉਸ ਨੇ ਹੀ ਨਿਭਾਈ।

ਵੀਰਵਾਰ ਨੂੰ ਲਵਪ੍ਰੀਤ ਕੌਰ ਬੱਸ ਰਾਹੀਂ ਅਬਲੋਵਾਲ ਨਹਿਰ ਦੇ ਕੰਢੇ ਪਹੁੰਚੀ ਸੀ, ਜਿਸ ਤੋਂ ਬਾਅਦ ਮਨਮੋਹਨ ਸਿੰਘ ਨੇ ਉਸ ਨਾਲ ਫੋਨ ‘ਤੇ ਸੰਪਰਕ ਕਰਦਾ ਇਥੇ ਆ ਗਿਆ। ਲਵਪ੍ਰੀਤ ਕੌਰ ਨੇ ਕਿਸੇ ਕਾਰਨ ਚੱਲਦੇ ਨਹਿਰ ‘ਚ ਛਾਲ਼ ਮਾਰ ਦਿੱਤੀ |

Scroll to Top