ਚੰਡੀਗੜ੍ਹ, 28 ਅਗਸਤ 2024: ਮਲੇਰਕੋਟਲਾ (Malerkotla) ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜੰਮੂ-ਕਟੜਾ ਹਾਈਵੇ ਲਈ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਸਾਨ ਅਤੇ ਪੁਲਿਸ ਆਹਮੋ-ਸਾਹਮਣੇ ਹੋਣ ਕਾਰਨ ਸਥਿਤੀ ਤਣਾਅ ਪੂਰਨ ਬਣ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਕਿਸਾਨ ਐਕਵਾਇਰ ਕੀਤੀ ਜ਼ਮੀਨ ਦਾ ਕਬਜ਼ਾ ਵਾਪਸ ਲੈਣ ਜਾ ਰਹੇ ਸਨ ਅਤੇ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ |
ਸਥਿਤੀ ਨੂੰ ਦੇਖਦਿਆਂ ਮਲੇਰਕੋਟਲਾ ਦੇ ਪਿੰਡ ਸਰੋਦ ਤੇ ਰਾਣਵਾਂ ‘ਚ ਵੱਡੀ ਗਿਣਤੀ ‘ਚ ਪੁਲਿਸ ਮੁਲਾਜਮ ਤਾਇਨਾਤ ਕੀਤੇ ਹਨ | ਦੂਜੇ ਪਾਸੇ ਮਲੇਰਕੋਟਲਾ ‘ਚ ਸ਼ੈਲਰ ਚਲਾਉਣ ਵਾਲੇ ਸਨਅਤਕਾਰ ਭਗਵਾਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ 25 ਸਾਲ ਤੋਂ ਨਾਭਾ ਰੋਡ ‘ਤੇ 15 ਵਿਘੇ ਜ਼ਮੀਨ ‘ਚ ਸ਼ੈਲਰ ਚਲਾਉਂਦਾ ਹੈ | ਹੁਣ ਉਸਦਾ ਸ਼ੈਲਰ ਨੈਸ਼ਨਲ ਹਾਈਵੇ ਵਿਚਾਲੇ ਆ ਗਿਆ। ਉਨ੍ਹਾਂ ਕਿਹਾ ਕਿ ਉਸਦਾ ਦਾ ਸ਼ੈਲਰ ਚੱਲ ਰਿਹਾ ਸੀ ਜਦਕਿ ਉਨ੍ਹਾਂ ਨੂੰ ਮੁਆਵਜ਼ਾ ਸਿਰਫ ਗੋਦਾਮ ਦਾ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਐਕਵਾਇਰ ਦੀਆਂ ਸ਼ਰਤਾਂ ਕਿਸਾਨਾਂ ਦੇ ਪੱਖ ‘ਚ ਨਹੀਂ ਹਨ, ਉਨ੍ਹਾਂ ਨੂੰ ਬਹੁਤ ਘੱਟ ਕੀਮਤੀ ਦਿੱਤੀ ਜਾ ਰਹੀ ਹੈ |