Honorary Doctorate

ਚਿਤਕਾਰਾ ਯੂਨੀਵਰਸਿਟੀ ਵੱਲੋਂ ਜ਼ੈਗਲ ਦੇ ਚੇਅਰਮੈਨ ਰਾਜ ਪੀ ਨਰਾਇਣਮ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ

ਬਨੂੜ/ਰਾਜਪੁਰਾ/ਚੰਡੀਗੜ੍ਹ, 27 ਅਗਸਤ 2024: ਚਿਤਕਾਰਾ ਯੂਨੀਵਰਸਿਟੀ (Honorary Doctorate) ਨੇ ਜ਼ੈਗਲ ਪ੍ਰੀਪੇਡ ਓਸ਼ਨ ਸਰਵਿਸਿਜ਼ ਲਿਮਟਿਡ ਦੇ ਸੰਸਥਾਪਕ ਅਤੇ ਕਾਰਜਕਾਰੀ ਚੇਅਰਮੈਨ ਰਾਜ ਪੀ ਨਾਰਾਇਣਮ (Raj P Narayanam) ਨੂੰ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਹੈ | ਰਾਜ ਪੀ ਨਾਰਾਇਣਮ ਨੂੰ ਉੱਦਮਤਾ, ਸਟਾਰਟਅਪ ਸਲਾਹਕਾਰ ਅਤੇ ਫਿਨਟੈਕ ਇਨੋਵੇਸ਼ਨ ‘ਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਇਹ ਡਾਕਟਰ ਆਫ਼ ਲਿਟਰੇਚਰ(ਡੀ.ਲਿੱਟ) ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ਹੈ ।

ਅਕਾਦਮਿਕ ਕੌਂਸਲ ਅਤੇ ਬੋਰਡ ਆਫ਼ ਮੈਨੇਜਮੈਂਟ ਆਫ਼ ਇੰਡੀਅਨ ਸਟਾਰਟਅੱਪ ਵੱਲੋਂ ਸਿਫ਼ਾਰਸ਼ ਕੀਤੇ ਇਸ ਵੱਕਾਰੀ ਪੁਰਸਕਾਰ ਦੀ ਈਕੋਸਿਸਟਮ ‘ਚ ਸੂਬੇ ਦੇ ਮਹੱਤਵਪੂਰਨ ਪ੍ਰਭਾਵ ਅਤੇ ਉੱਦਮੀਆਂ ਦੀਆਂ ਆਉਣ ਵਾਲੀਆਂ ਪੀੜੀਆਂ ਦਾ ਮਾਰਗਦਰਸ਼ਨ ਕਰਨ ਲਈ ਦ੍ਰਿੜ ਵਚਨਬੱਧਤਾ ਦੀ ਪ੍ਰਤੀਕ ਹੈ।

ਇਸ ਦੌਰਾਨ ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ: ਮਧੂ ਚਿਤਕਾਰਾ ਨੇ ਰਾਜ ਪੀ ਨਾਰਾਇਣਮ (Raj P Narayanam) ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਨੇ ਕਿਹਾ ਕਿ ‘ਰਾਜ ਪੀ ਨਰਾਇਣਮ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਦੀ ਉਦਾਹਰਣ ਹੈ, ਜਿਸ ਕਰਕੇ ਚਿਤਕਾਰਾ ਯੂਨੀਵਰਸਿਟੀ ਉਨ੍ਹਾਂ ਨੂੰ ਡੀਲਿੱਟ ਦੀ ਉਪਾਧੀ ਦਾ ਸਨਮਾਨ ਦੇ ਰਹੀ ਹੈ। “ਰਾਜ ਪੀ ਨਾਰਾਇਣਮ ਨਵੀਨਤਾ ਅਤੇ ਉੱਦਮਤਾ ਦੀ ਭਾਵਨਾ ਨੂੰ ਦਰਸਾਉਂਦੇ ਹਨ, ਜਿਸਦੀ ਚਿਤਕਾਰਾ ਯੂਨੀਵਰਸਿਟੀ ਵੀ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਹੈ।

ਉਨ੍ਹਾਂ ਕਿਹਾ ਕਿ ਫਿਨਟੈਕ ਸਨਅਤ ‘ਚ ਉਨ੍ਹਾਂ ਦੀ ਅਗਵਾਈ ਅਤੇ ਨੌਜਵਾਨ ਪੀੜੀ ਲਈ ਪ੍ਰੇਰਨਾ ਹੈ ਅਤੇ ਪੀੜੀ ਨੂੰ ਅੱਗੇ ਵਧਾਉਣ ਲਈ ਸਮਰਪਣ ਸ਼ਲਾਘਾਯੋਗ ਹੈ। ਉਨ੍ਹਾਂ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕਰਨ ‘ਤੇ ਅਸੀਂ ਖ਼ੁਦ ਵੀ ਸਨਮਾਨਿਤ ਮਹਿਸੂਸ ਕਰ ਰਹੇ ਹਾਂ।”

ਵੱਕਾਰੀ ਆਨਰੇਰੀ ਡਿਗਰੀ ਪ੍ਰਾਪਤ ਕਰਨ ‘ਤੇ ਰਾਜ ਪੀ ਨਰਾਇਣਮ ਨੇ ਧੰਨਵਾਦ ਕਰਦਿਆਂ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ (Honorary Doctorate) ਤੋਂ ਇਹ ਸਨਮਾਨ ਪ੍ਰਾਪਤ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ | ਰਾਜ ਪੀ ਨਰਾਇਣਮ ਇੱਕ ਦੂਰਦਰਸ਼ੀ ਆਗੂ ਅਤੇ ਭਾਰਤ ਦੇ ਉੱਦਮੀ ਲੈਂਡਸਕੇਪ ‘ਚ ਇੱਕ ਪ੍ਰਮੁੱਖ ਸ਼ਕਤੀ ਹਨ । ਰਾਜ ਪੀ ਨਾਰਾਇਣਮ ਨੇ 47 ਵਿਭਿੰਨ ਕਾਰੋਬਾਰਾਂ ‘ਚ ਰਣਨੀਤਕ ਨਿਵੇਸ਼ਾਂ ਦੇ ਟਰੈਕ ਰਿਕਾਰਡ ਅਤੇ ਬਹੁਤ ਸਾਰੇ ਸਫਲਾਂ ਉੱਦਮਾਂ ਦੀ ਸਥਾਪਨਾ ਅਤੇ ਨਿਕਾਸ ਦੇ ਨਾਲ ਭਾਰਤ ‘ਚ ਉੱਦਮਤਾ ਦੇ ਲੈਂਡਸਕੇਪ ਨੂੰ ਆਕਾਰ ਦੇਣ ‘ਚ ਅਹਿਮ ਭੂਮਿਕਾ ਨਿਭਾਈ ਹੈ।

ਰਾਜ ਪੀ ਨਰਾਇਣਮ ਦੀ ਸਲਾਹ ਅਤੇ ਵਿੱਤੀ ਸਹਾਇਤਾ ਨੇ ਬਹੁਤ ਸਾਰੇ ਸਟਾਰਟਅੱਪਾਂ ਨੂੰ ਤਾਕਤ ਮਿਲੀ ਹੈ ਅਤੇ ਉਭਰਦੇ ਉੱਦਮੀਆਂ ਦੇ ਸੁਪਨਿਆਂ ਨੂੰ ਉਡਾਣ ਮਿਲੀ ਹੈ | ਉਨ੍ਹਾਂ ਨੇ ਭਾਰਤ ਦੇ ਗਤੀਸ਼ੀਲ ਸਟਾਰਟਅੱਪ ਭਾਈਚਾਰੇ ਦੀ ਆਰਥਿਕਤਾ ਦੇ ਵਾਧੇ ‘ਚ ਅਹਿਮ ਯੋਗਦਾਨ ਪਾਇਆ ਹੈ।

ਰਾਜ ਪੀ ਨਰਾਇਣਮ ਦੀ ਅਗਵਾਈ ‘ਚ ਜ਼ੈਗਲ ਇੱਕ ਪ੍ਰਮੁੱਖ ਫਿਨਟੇਕ ਫਰਮ ਵਜੋਂ ਉੱਭਰਿਆ ਹੈ | ਜਿਸ ਕਾਰਨ ਡਿਜੀਟਲ ਖਰਚ ਪ੍ਰਬੰਧਨ ‘ਚ ਕ੍ਰਾਂਤੀ ਆਈ ਹੈ ਅਤੇ ਲਗਾਤਾਰ 17 ਤਿਮਾਹੀਆਂ ਤੱਕ ਮੁਨਾਫ਼ਾ ਬਰਕਰਾਰ ਰੱਖਿਆ ਹੈ। ਹਾਲ ਹੀ ‘ਚ ਜਾਰੀ ਕੀਤਾ ਆਈਪੀਓ 13 ਗੁਣਾਂ ਤੋਂ ਵੱਧ ਓਵਰ ਸਬਸਕਰਾਈਬ ਹੋਇਆ, ਜੋ ਕਿ ਉਨ੍ਹਾਂ ਦੂਰਅੰਦੇਸ਼ੀ ਦ੍ਰਿਸ਼ਟੀ ਅਤੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਦੇ ਸਮਰਥਨ ਦੇ ਆਧਾਰ ’ਤੇ ਲੋਕਾਂ ਵੱਲੋਂ ਉਨ੍ਹਾਂ ਵਿੱਚ ਪਾਏ ਗਏ ਭਰੋਸੇ ਨੂੰ ਦਰਸਾਉਂਦਾ ਹੈ |

ਉਨ੍ਹਾਂ ਨੇ ਸਾਹਿਤ ‘ਚ ਵੀ ਅਹਿਮ ਯੋਗਦਾਨ ਪਾਇਆ ਹੈ, ਜਿਨ੍ਹਾਂ ‘ਚ ਉੱਦਮੀਆਂ ਅਤੇ ਪ੍ਰਭਾਵਸ਼ਾਲੀ ਬੀਬੀਆਂ ਦੀਆਂ ਸਫਲਤਾ ਦੀਆਂ ਕਹਾਣੀਆਂ ਸ਼ਾਮਲ ਹਨ। ਉਨ੍ਹਾਂ ਦੀ ਕਿਤਾਬ, ਮੇਡ ਇਨ ਹੈਦਰਾਬਾਦ, ‘ਚ 25 ਸਥਾਨਕ ਉੱਦਮੀਆਂ ਦੀ ਯਾਤਰਾ ਨੂੰ ਉਜਾਗਰ ਕੀਤਾ ਹੈ, ਜਦੋਂ ਕਿ ਉਨ੍ਹਾਂ ਦੀ ਆਉਣ ਵਾਲੀ ਕਿਤਾਬ 30 ਪਾਵਰ ਵੂਮੈਨ ਆਫ਼ ਹੈਦਰਾਬਾਦ ਹੈ। ਰਾਜ ਪੀ ਨਾਰਾਇਣਮ ਦੀਆਂ ਪ੍ਰਾਪਤੀਆਂ ‘ਚ ਫਿਨਟੇਕ ਕਨਕਲੇਵ ਐਂਡ ਅਵਾਰਡਜ਼ 2014 ਦੇ ਬੀਡਬਲਯੂ ਫੈਸਟੀਵਲ ‘ਚ ‘ਫਿਨਟੇਕ ਲੀਡਰ ਆਫ ਦਿ ਈਅਰ’ ਖ਼ਿਤਾਬ ਸ਼ਾਮਲ ਹੈ।

ਰਾਜ ਪੀ ਨਾਰਾਇਣਮ ਨੂੰ ਇਕਨਾਮਿਕ ਟਾਈਮਜ਼ ਵੱਲੋਂ ਏਸ਼ੀਆ ਦੇ ਸਭ ਤੋਂ ਹੋਣਹਾਰ ਕਾਰੋਬਾਰੀਆਂ ‘ਚੋਂ ਇੱਕ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਨੂੰ ਟੀ-ਹੱਬ ਤੋਂ ਪ੍ਰਾਈਡ ਆਫ਼ ਤੇਲੰਗਾਨਾ ਪੁਰਸਕਾਰ ਅਤੇ ਉੱਦਮੀ ਉੱਤਮਤਾ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਹੈ।

 

 

 

 

Scroll to Top