Medical Officers

Medical: ਪੰਜਾਬ ‘ਚ ਸਿਹਤ ਵਿਭਾਗ 400 ਦੇ ਕਰੀਬ ਮੈਡੀਕਲ ਅਫ਼ਸਰਾਂ ਦੀ ਕਰੇਗਾ ਭਰਤੀ

ਚੰਡੀਗੜ੍ਹ, 26 ਅਗਸਤ 2024: ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 400 ਦੇ ਕਰੀਬ ਮੈਡੀਕਲ ਅਫ਼ਸਰਾਂ (Medical Officers) ਦੀ ਭਰਤੀ ਕੀਤੀ ਜਾਵੇਗੀ | ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਨੂੰ ਦੂਰ ਕਰਨ ਅਤੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦਾ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਇਸਦੇ ਨਾਲ ਹੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਲਗਭਗ 4 ਸਾਲਾਂ ਬਾਅਦ ਪੰਜਾਬ ਸਰਕਾਰ ਰੈਗੂਲਰ ਡਾਕਟਰਾਂ ਦੀ ਭਰਤੀ ਕਰਨ ਜਾ ਰਹੀ ਹੈ।

ਇਸ ਸੰਬੰਧੀ ਭਰਤੀ ਪ੍ਰਕਿਰਿਆ ਬਾਬਾ ਫ਼ਰੀਦ ਯੂਨੀਵਰਸਿਟੀ ਰਾਹੀਂ ਚੱਲ ਰਹੀ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰਕਿਰਿਆ 4 ਸਤੰਬਰ 2024 ਤੱਕ ਸ਼ੁਰੂ ਹੋਵੇਗੀ। ਜਦੋਂਕਿ ਕੰਪਿਊਟਰ ਆਧਾਰਿਤ ਟੈਸਟ ਦੀ ਪ੍ਰਕਿਰਿਆ 8 ਸਤੰਬਰ ਨੂੰ ਮੁਕੰਮਲ ਹੋਵੇਗੀ। ਅਪਲਾਈ ਕਰਨ ਲਈ ਡਾਕਟਰਾਂ ਨੂੰ www.bfuhs.ac.in ‘ਤੇ ਕਲਿੱਕ ਕਰਨਾ ਹੋਵੇਗਾ। ਸਿਹਤ ਵਿਭਾਗ ਵੱਲੋਂ ਇਹ ਫੈਸਲਾ ਅਜਿਹੇ ਸਮੇਂ ‘ਚ ਲਿਆ ਗਿਆ ਹੈ ਜਦੋਂ ਹਸਪਤਾਲ ‘ਚ ਮਨਜ਼ੂਰਸ਼ੁਦਾ ਅਸਾਮੀਆਂ (Medical Officers) ‘ਚੋਂ ਅੱਧੀਆਂ ਤੋਂ ਵੱਧ ਖਾਲੀ ਪਈਆਂ ਹਨ।

Scroll to Top