ਚੰਡੀਗੜ੍ਹ, 24 ਅਗਸਤ 2024: ਬਿਹਾਰ ‘ਚ ਅੱਜ ਬੱਚੀ ਦੀ ਮ੍ਰਿਤਕ ਦੇਹ ਸੂਟਕੇਸ (suitcase) ‘ਚ ਮਿਲਣ ਦੀ ਘਟਨਾ ਸਾਹਮਣੇ ਆਈ ਹੈ | ਮੁਜ਼ੱਫਰਪੁਰ ‘ਚ ਕੂੜੇ ਦੇ ਢੇਰ ‘ਚੋਂ 3.5 ਸਾਲ ਦੀ ਬੱਚੀ ਦੀ ਮ੍ਰਿਤਕ ਦੇਹ ਸੂਟਕੇਸ ‘ਚੋਂ ਮਿਲੀ ਹੈ। ਮਾਮਲਾ ਮਿਠਨਪੁਰਾ ਥਾਣਾ ਖੇਤਰ ਦੇ ਸ਼ਾਸਤਰੀ ਨਗਰ ਰਾਮਬਾਗ ਦਾ ਦੱਸਿਆ ਜਾ ਰਿਹਾ ਹੈ | ਮ੍ਰਿਤਕ ਬੱਚੀ ਦੀ ਪਛਾਣ ਮਿਸ਼ਤੀ ਕੁਮਾਰੀ ਪੁੱਤਰੀ ਮਨੋਜ ਕੁਮਾਰ ਵਜੋਂ ਹੋਈ ਹੈ।
ਘਟਨਾ ਸਬੰਧੀ ਮ੍ਰਿਤਕ ਬੱਚੀ ਦੇ ਪਿਓ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਕੱਲ੍ਹ ਬੱਚੀ ਅਤੇ ਉਸ ਦੀ ਮਾਂ ਘਰੋਂ ਚਲੇ ਗਏ ਸਨ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਅਸੀਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਪਰ ਦੋਵਾਂ ‘ਚੋਂ ਕਿਸੇ ਦਾ ਵੀ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਸਥਾਨਕ ਲੋਕਾਂ ਨੇ ਕੂੜੇ ਦੇ ਢੇਰ ‘ਚ ਇਕ ਸੂਟਕੇਸ ਦੇਖਿਆ, ਜਿਸ ਦੀ ਸੂਚਨਾ ਉਨ੍ਹਾਂ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਸੂਟਕੇਸ (suitcase) ਖੋਲ੍ਹਿਆ ਤਾਂ ਇਸ ‘ਚ ਬੱਚੀ ਦੀ ਮ੍ਰਿਤਕ ਦੇਹ ਸੂਟਕੇਸ ‘ਚ ਮਿਲੀ | ਮਾਮਲੇ ‘ਚ ਬੱਚੀ ਦੀ ਮਾਂ ਕਾਜਲ ਫਰਾਰ ਦੱਸੀ ਜਾ ਰਹੀ ਹੈ | ਪੁਲਿਸ ਨੇ ਮਾਮਲੇ ਦੀ ਜਾਂਚ ‘ਚ ਸ਼ੁਰੂ ਕਰ ਦਿੱਤੀ ਹੈ |