Kumari Shelja

ਹਰਿਆਣਾ ਕਾਂਗਰਸ ‘ਚ CM ਅਹੁਦੇ ਦੀ ਰਾਹ ਮੁਸ਼ਕਿਲ, ਹੁਣ ਕੁਮਾਰੀ ਸ਼ੈਲਜਾ ਨੇ ਪੇਸ਼ ਕੀਤੀ ਦਾਅਵੇਦਾਰੀ

ਚੰਡੀਗੜ੍ਹ, 24 ਅਗਸਤ 2024: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ‘ਚ ਕਾਂਗਰਸ ਪਾਰਟੀ ‘ਚ ਮੁੱਖ ਮੰਤਰੀ ਦੇ ਦਾਅਵੇਦਾਰੀਆਂ ਪੇਸ਼ ਹੋ ਰਹੀਆਂ ਹਨ | ਕਾਂਗਰਸ ਦੀ ਜਨਰਲ ਸਕੱਤਰ ਕੁਮਾਰੀ ਸ਼ੈਲਜਾ (Kumari Shelja) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਕੁਝ ਹਫਤੇ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕੀਤਾ ਹੈ |

ਉਨ੍ਹਾਂ (Kumari Shelja) ਨੂੰ ਕਿਹਾ ਕਿ ਹਰ ਭਾਈਚਾਰੇ ਜਾਂ ਵਿਅਕਤੀ ਦੀਆਂ ਖਾਹਿਸ਼ਾਂ ਹੁੰਦੀਆਂ ਹਨ ਅਤੇ ਉਹ ਕਿਉਂ ਨਹੀਂ ਰੱਖ ਸਕਦੀ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਲੜਨ ਦੀ ਇੱਛਾ ਵੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਸੂਬੇ ‘ਚ ਕੰਮ ਕਰਨ ਦੀ ਇੱਛੁਕ ਹੈ ਪਰ ਇਸ ਸਬੰਧੀ ਅੰਤਿਮ ਫੈਸਲਾ ਕਾਂਗਰਸ ਆਲਾਕਮਾਨ ਨੇ ਹੀ ਲੈਣਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਬਹੁਤ ਚੰਗੇ ਨਤੀਜੇ ਆਉਣਗੇ ਅਤੇ (ਕਾਂਗਰਸ) ਦੀ ਸਰਕਾਰ ਬਣੇਗੀ। ਸ਼ੈਲਜਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਜ਼ਿਆਦਾਤਰ ਵੋਟਾਂ ਕਾਂਗਰਸ ਵੱਲ ਗਈਆਂ ਹਨ ਅਤੇ ਇਹ ਭਾਈਚਾਰਾ ਕਾਂਗਰਸ ਦਾ ਆਧਾਰ ਰਿਹਾ ਹੈ।

ਦੂਜੇ ਪਾਸੇ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਨਾਲ ਜੁੜੇ ਸਵਾਲ ‘ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ 13 ਅਗਸਤ ਨੂੰ ਕਿਹਾ ਸੀ ਕਿ ਉਹ ਨਾ ਤਾਂ ‘ਥੱਕੇ’ ਹਨ ਅਤੇ ਨਾ ਹੀ ‘ਸੇਵਾਮੁਕਤ’ ਹੋਏ ਹਨ, ਪਰ ਕਾਂਗਰਸ ਆਲਾਕਮਾਨ ਇੱਕ ਵਾਰ ਮੁੱਖ ਮੰਤਰੀ ਬਾਰੇ ਫੈਸਲਾ ਲਵੇਗੀ।

Scroll to Top