ਮੋਹਾਲੀ, 19 ਅਗਸਤ 2024: ਅੱਜ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ‘ਚ ਐਂਟੀ ਅਨਹਾਂਸਮੈਂਟ ਕਮੇਟੀ ਸੈਕਟਰ 76-80 ਦੀ ਸੀਏ ਗਮਾਡਾ ਨਾਲ ਅਹਿਮ ਬੈਠਕ ਹੋਈ | ਇਸ ਬੈਠਕ ‘ਚ ਗਮਾਡਾ ਨਾਲ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਇਹ ਬੈਠਕ ‘ਚ ਬਹੁਤ ਹੀ ਵਧੀਆ ਮਾਹੌਲ ‘ਚ ਹੋਈ ਹੈ ਅਤੇ ਛੇਤੀ ਹੀ ਵਧੀਆ ਸਿੱਟਾ ਨਿਕਲਣ ਦੀ ਆਸ ਹੈ | ਇਸ ਬੈਠਕ ‘ਚ ਐਂਟੀ ਅਨਹਾਂਸਮੈਂਟ ਕਮੇਟੀ ਦੇ ਕਨਵੀਨਰ ਸੁਖਦੇਵ ਸਿੰਘ ਪਟਵਾਰੀ, ਸ੍ਰੀਮਤੀ ਚਰਨਜੀਤ ਕੌਰ, ਮੇਜਰ ਸਿੰਘ, ਸੁਖਚੈਨ ਸਿੰਘ ਤੇ ਜਰਨੈਲ ਸਿੰਘ ਸ਼ਾਮਲ ਹੋਏ ।
ਜਿਕਰਯੋਗ ਹੈ ਕਿ 6 ਅਗਸਤ ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਵਿਜੋਏ ਕੁਮਾਰ ਸਿੰਘ ਅਤੇ ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ‘ਚ ਸੀਏ ਗਮਾਡਾ ਤੇ ਹੋਰ ਅਧਿਕਾਰੀਆਂ ਨਾਲ ਹੋਈ ਬੈਠਕ ਦੇ ਏਜੰਡਿਆਂ ਦੀ ਪ੍ਰਗਤੀ ਬਾਰੇ ਮੁਲਾਂਕਣ ਕੀਤਾ ਗਿਆ ।