ਚੰਡੀਗੜ, 19 ਅਗਸਤ 2024: ਜੰਮੂ-ਕਸ਼ਮੀਰ ਦੇ ਊਧਮਪੁਰ (Udhampur) ‘ਚ ਅੱਜ ਨੂੰ ਅ.ਤਿ.ਵਾ.ਦੀ.ਆਂ ਅਤੇ ਸੀਆਰਪੀਐਫ (CRPF) ਦੇ ਜਵਾਨਾਂ ਵਿਚਾਲੇ ਮੁੱਠਭੇੜ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਸੀਆਰਪੀਐਫ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਸੰਯੁਕਤ ਆਪ੍ਰੇਸ਼ਨ ਟੀਮ ਰਾਮਨਗਰ ਦੇ ਚੀਲ ਇਲਾਕੇ ‘ਚ ਰੂਟੀਨ ਗਸ਼ਤ ‘ਤੇ ਸੀ, ਇਸ ਦੌਰਾਨ ਅ.ਤਿ.ਵਾ.ਦੀ.ਆਂ ਨੇ ਸੀਆਰਪੀਐਫ ਦੇ ਜਵਾਨਾਂ ਦੇ ਗੋਲੀਬਾਰੀ ਕਰ ਦਿੱਤੀ | ਇਸ ਮੁੱਠਭੇੜ ‘ਚ ਇੱਕ CRPF ਇੰਸਪੈਕਟਰ ਕੁਲਦੀਪ ਸ਼ਹੀਦ ਹੋ ਗਿਆ | ਦੋਵੇਂ ਪਾਸਿਆਂ ਤੋਂ ਮੁਕਾਬਲਾ ਜਾਰੀ ਹੈ |
ਜਨਵਰੀ 18, 2025 6:40 ਬਾਃ ਦੁਃ