ਚੰਡੀਗੜ੍ਹ, 19 ਅਗਸਤ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਅੱਜ ਸਕੂਲੀ ਬੱਚਿਆਂ ਨਾਲ ਰੱਖੜੀ ਦਾ ਤਿਉਹਾਰ (Rakhi festival) ਮਨਾਇਆ। ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਰੱਖੜੀ ਵੀ ਬੰਨ੍ਹਵਾਈ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਨੇ ਦੇਸ਼ਵਾਸੀਆਂ ਨੂੰ ਰੱਖੜੀ ਤਿਓਹਾਰ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਦੌਰਾਨ ਇੱਕ ਸਕੂਲ ਦੀ ਬੱਚੀ ਨੇ ਪੀਐਮ ਮੋਦੀ (PM Modi) ਨੂੰ ਖਾਸ ਰੱਖੜੀ ਬੰਨ੍ਹੀ। ਇਸ ਰੱਖੜੀ ‘ਤੇ (Rakhi festival) ਇੱਕ ਖਾਸ ਸੰਦੇਸ਼ ਦੇ ਨਾਲ ਇੱਕ ਤਸਵੀਰ ਵੀ ਸੀ। ਦਰਅਸਲ, ਇਸ ਰੱਖੜੀ ‘ਤੇ ਪੀਐਮ ਮੋਦੀ ਦੀ ਮਰਹੂਮ ਮਾਂ ਦੀ ਤਸਵੀਰ ਸੀ ਅਤੇ ਇਸ ‘ਤੇ ‘ਇੱਕ ਰੁੱਖ ਮਾਂ ਦੇ ਨਾਂ’ ਦਾ ਸੰਦੇਸ਼ ਲਿਖਿਆ ਹੋਇਆ ਸੀ। ਜਿਕਰਯੋਗ ਹੈ ਕਿ ਪੀਐਮ ਮੋਦੀ ਨੇ ਹਾਲ ਹੀ ‘ਚ ‘ਇੱਕ ਰੁੱਖ ਮਾਂ ਦੇ ਨਾਂ’ ‘ਤੇ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਹਰ ਵਿਅਕਤੀ ਨੂੰ ਇੱਕ ਰੁੱਖ ਲਗਾ ਕੇ ਮਾਂ ਅਤੇ ਧਰਤੀ ਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਹੈ।




