Road accident

Punjab News: ਭੈਣ ਤੋਂ ਰੱਖੜੀ ਬੰਨ੍ਹਾਉਣ ਲਈ ਹਿਮਾਚਲ ਤੋਂ ਆਏ ਭਰਾ ਦੀ ਸੜਕ ਹਾਦਸੇ ‘ਚ ਗਈ ਜਾਨ

ਜਲੰਧਰ, 19 ਅਗਸਤ 2024: ਹਿਮਾਚਲ ਪ੍ਰਦੇਸ਼ ਤੋਂ ਰੱਖੜੀ ਬੰਨ੍ਹਾਉਣ ਲਈ ਪੰਜਾਬ ਆਏ ਇੱਕ ਨੌਜਵਾਨ ਦੀ ਸੜਕ ਹਾਦਸੇ (Road accident) ‘ਚ ਜਾਨ ਚਲੀ ਗਈ | ਮਿਲੀ ਜਾਣਕਾਰੀ ਮੁਤਾਬਕ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ 22 ਸਾਲਾ ਗੌਰਵ ਰੌਲੀ ਹਿਮਾਚਲ ਪ੍ਰਦੇਸ਼ ਤੋਂ ਆਪਣੀ ਭੈਣ ਕੋਲ ਰੱਖੜੀ ਬੰਨ੍ਹਾਉਣ ਆਇਆ ਸੀ | ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਆਪਣੇ ਸਾਈਕਲ ’ਤੇ ਪਿੰਡ ਰੁੜਕਾ ਕਲਾਂ ਵੱਲ ਆ ਰਿਹਾ ਸ, ਇਸ ਦੌਰਾਨ ਉਸ ਦੀ ਬਾਈਕ ਬੇਕਾਬੂ ਹੋ ਕੇ ਕੰਧ ਨਾਲ ਜਾ ਟਕਰਾਈ।

ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਦਿੱਤਾ | ਜਾਣਕਾਰੀ ਮੁਤਾਬਕ ਨੌਜਵਾਨ ਹਿਮਾਚਲ ‘ਚ ਸ਼੍ਰੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ‘ਚ ਸ਼ਿੰਗਾਰ ਦੀਆਂ ਵਸਤੂਆਂ ਵੇਚਣ ਦਾ ਸਟਾਲ ਲਗਾਉਂਦਾ ਸੀ |

Scroll to Top