ਜਲੰਧਰ, 19 ਅਗਸਤ 2024: ਰੱਖੜੀ ਵਾਲੇ ਦਿਨ ਜਲੰਧਰ (Jalandhar) ‘ਚ ਸੜਕ ਹਾਦਸਾ ਵਾਪਰਿਆ ਹੈ | ਜਲੰਧਰ ਜਾ ਰਹੀ ਸਵਾਰੀਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਪਲਟ ਗਈ | ਮਿਲੀ ਜਾਣਕਾਰੀ ਮੁਤਾਬਕ ਇਸ ਬੱਸ ‘ਚ 35-40 ਦੇ ਕਰੀਬ ਸਵਾਰੀਆਂ ਸਵਾਰ ਸਨ। ਦਰਅਸਲ, ਦਸੂਹਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਪਿੰਡ ਪਵਨ ਪਵਨ ਝਿੰਗੜਾ ਨੇੜੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ (Accident) ਦੌਰਾਨ ਬੱਸ ‘ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਦਸੂਹਾ ਪਹੁੰਚਾਇਆ ਗਿਆ।
ਅਗਸਤ 17, 2025 11:07 ਪੂਃ ਦੁਃ