ਕੈਨੇਡਾ 'ਚ ਫੈਡਰਲ ਚੋਣਾਂ

ਕੈਨੇਡਾ ‘ਚ ਫੈਡਰਲ ਚੋਣਾਂ 20 ਸਤੰਬਰ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ

ਚੰਡੀਗੜ੍ਹ ,16 ਅਗਸਤ 2021 : ਕੈਨੇਡਾ ਵਿਚ ਅਗਲੀਆਂ ਫੈਡਰਲ ਚੋਣਾਂ 20 ਸਤੰਬਰ ਨੂੰ ਹੋਣ ਦਾ ਐਲਾਨ ਹੋ ਚੁੱਕਾ ਹੈ | ਅਜੇ ਪਾਰਲੀਮੈਂਟ ਦੀ ਮਿਆਦ ਅਕਤੂਬਰ 2023 ਤੱਕ ਸੀ ,ਪਰ ਜਸਟਿਨ ਟਰੂਡੋ ਵੱਲੋਂ ਇਸ ਨੂੰ 2 ਸਾਲ ਪਹਿਲਾਂ ਹੀ ਭੰਗ ਕਰ ਦਿੱਤਾ ਗਿਆ ਹੈ |

ਕਈ ਥਾਵਾਂ ਤੇ ਪੋਲ ਸਰਵੇਖਣ ਕੀਤਾ ਗਿਆ ਜਿੱਥੇ ਜਸਟਿਨ ਟਰੂਡੋ ਅੱਗੇ ਨਜ਼ਰ ਆ ਰਹੇ ਹਨ | ਇਸ ਵੇਲੇ ਜਸਟਿਨ ਟਰੂਡੋ 338 ਮੈਂਬਰੀ ਪਾਰਲੀਮੈਂਟ ਸਦਨ ‘ਚ 155 ਮੈਂਬਰਾਂ ਨਾਲ ਘੱਟ-ਗਿਣਤੀ ਸਰਕਾਰ ਚਲਾ ਰਹੇ ਸਨ। ਇਸ ਸਮੇਂ ਕੰਜਰਵੇਟਿਵ ਕੋਲ 119, ਬਲਾਕ ਕਿਉਬਕ ਕੋਲ 32 ,ਐੱਨ.ਡੀ.ਪੀ. ਕੋਲ 24, ਗ੍ਰੀਨ ਪਾਰਟੀ ਕੋਲ 2 ਅਤੇ 4 ਆਜ਼ਾਦ ਮੈਂਬਰ ਸਨ।

Scroll to Top