ਚੰਡੀਗੜ੍ਹ, 13 ਅਗਸਤ 2024: ਬੰਗਲਾਦੇਸ਼ (Bangladesh) ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ (Muhammad Yunus) ਅੱਜ ਢਕੇਸ਼ਵਰੀ ਮੰਦਰ ਪਹੁੰਚੇ ਅਤੇ ਬੰਗਲਾਦੇਸ਼ ਦੇ ਹਿੰਦੂ ਅਤੇ ਘੱਟ ਗਿਣਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ ਢਕੇਸ਼ਵਰੀ ਮੰਦਰ ਪ੍ਰਮੁੱਖ ਸ਼ਕਤੀਪੀਠਾਂ ‘ਚੋਂ ਇੱਕ ਹੈ। ਇਸ ਦੌਰਾਨ ਉਨ੍ਹਾਂ ਅੱਠ ਨੁਕਾਤੀ ਮੰਗਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਨ੍ਹਾਂ ਲਈ ਉਨ੍ਹਾਂ ਅਲਟੀਮੇਟਮ ਦਿੱਤਾ ਸੀ। ਯੂਨਸ ਨੇ ਉਨ੍ਹਾਂ ਦੀਆਂ ਮੰਗਾਂ ‘ਤੇ ਗੌਰ ਕਰਨ ਅਤੇ ਘੱਟ ਗਿਣਤੀਆਂ ‘ਤੇ ਹਮਲਿਆਂ ਨੂੰ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਮੁਹੰਮਦ ਯੂਨਸ (Muhammad Yunus) ਨੇ ਢਕੇਸ਼ਵਰੀ ਮੰਦਰ ‘ਚ ਕਿਹਾ ਕਿ ਦੇਸ਼ ਨੂੰ ਸੰਕਟ ‘ਚੋਂ ਬਾਹਰ ਕੱਢਣਾ ਹੈ ਅਤੇ ਸਾਨੂੰ ਇੱਕਜੁੱਟ ਹੋਣਾ ਪਵੇਗਾ | ਉਨ੍ਹਾਂ ਕਿਹਾ ਕਿ ਇਹ ਸਮਾਂ ਵੰਡਣ ਦਾ ਨਹੀਂ, ਸਗੋਂ ਇਕੱਠੇ ਰਹਿਣ ਦਾ ਹੈ। ਅਸੀਂ ਇੱਕ ਅਜਿਹਾ ਬੰਗਲਾਦੇਸ਼ (Bangladesh) ਬਣਾਉਣਾ ਚਾਹੁੰਦੇ ਹਾਂ ਜੋ ਇੱਕ ਪਰਿਵਾਰ ਵਰਗਾ ਹੋਵੇ, ਜਿਸ ‘ਚ ਹਿੰਸਾ ਨਹੀਂ ਹੁੰਦੀ।
ਯੂਨਸ ਨੇ ਹਿੰਸਾ ਪ੍ਰਭਾਵਿਤ ਦੇਸ਼ ‘ਚ ਘੱਟ ਗਿਣਤੀ ਭਾਈਚਾਰਿਆਂ ‘ਤੇ ਹਮਲਿਆਂ ਦੀ ਨਿੰਦਾ ਕੀਤੀ ਸੀ। ਨੇ ਇਨ੍ਹਾਂ ਨੂੰ ਘਿਨਾਉਣੇ ਕਰਾਰ ਦਿੱਤਾ ਅਤੇ ਨੌਜਵਾਨਾਂ ਨੂੰ ਸਾਰੇ ਹਿੰਦੂਆਂ, ਈਸਾਈਆਂ ਅਤੇ ਬੋਧੀਆਂ ਦੀ ਰੱਖਿਆ ਕਰਨ ਦੀ ਅਪੀਲ ਕੀਤੀ। 5 ਅਗਸਤ ਨੂੰ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਸਰਕਾਰ ਦੇ ਡਿੱਗਣ ਤੋਂ ਬਾਅਦ 52 ਜ਼ਿਲ੍ਹਿਆਂ ‘ਚ ਘੱਟ-ਗਿਣਤੀ ਭਾਈਚਾਰਿਆਂ ਦੇ ਮੈਂਬਰਾਂ ‘ਤੇ ਹਮਲਿਆਂ ਦੀਆਂ ਘੱਟੋ-ਘੱਟ 205 ਘਟਨਾਵਾਂ ਸਾਹਮਣੇ ਆਈਆਂ ਹਨ। ਲੋਕਾਂ ਨਾਲ ਗੱਲਬਾਤ ਕਰਦੇ ਹੋਏ ਯੂਨਸ ਨੇ ਕਿਹਾ ਕਿ ਅਸੀਂ ਸਾਰੇ ਇੱਕ ਹਾਂ ਅਤੇ ਅਧਿਕਾਰ ਸਾਰਿਆਂ ਲਈ ਬਰਾਬਰ ਹਨ।