Himachal

Himachal: ਹਿਮਾਚਲ ਪ੍ਰਦੇਸ਼ ‘ਚ ਰਿਸ਼ਵਤ ਮਾਮਲੇ ‘ਚ ਪੰਜਾਬ ਦੇ 2 ਪ੍ਰੋਫੈਸਰ ਗ੍ਰਿਫਤਾਰ

ਚੰਡੀਗੜ੍ਹ, 12 ਅਗਸਤ 2024: ਹਿਮਾਚਲ ਪ੍ਰਦੇਸ਼ (Himachal Pradesh) ‘ਚ ਵਿਜੀਲੈਂਸ ਅਤੇ ਐਂਟੀ ਕੁਰੱਪਸ਼ਨ ਬਿਊਰੋ ਨੇ ਪੰਜਾਬ ਦੇ 2 ਪ੍ਰੋਫੈਸਰਾਂ ਨੂੰ ਰਿਸ਼ਵਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਹੈ | ਗ੍ਰਿਫਤਾਰ ਪ੍ਰੋਫੈਸਰ ਬਾਬਾ ਫਰੀਦ ਯੂਨੀਵਰਸਿਟੀ ਅਤੇ ਕੇਂਦਰੀ ਯੂਨੀਵਰਸਿਟੀ ਦੇ ਦੱਸੇ ਜਾ ਰਹੇ ਹਨ | ਮਿਲੀ ਜਾਣਕਾਰੀ ਮੁਤਾਬਕ ਦੋਵਾਂ ‘ਤੇ ਪਾਲਮਪੁਰ ਦੀ ਸਾਈ ਯੂਨੀਵਰਸਿਟੀ ਦੀ ਜਾਂਚ ‘ਚ ਪੱਖ ਰੱਖਣ ਦੇ ਬਦਲੇ 3.50 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਹੈ । ਦੋਵਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।

ਵਿਜੀਲੈਂਸ ਦੀ ਜਾਂਚ ਮੁਤਾਬਕ ਇਨ੍ਹਾਂ ਦੋਵੇਂ ਪ੍ਰੋਫੈਸਰਾਂ ਨੂੰ ਫਾਰਮੇਸੀ ਕੌਂਸਲ ਆਫ਼ ਇੰਡੀਆ ਵੱਲੋਂ ਸਾਈਂ ਬਾਬਾ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਰਿਸਰਚ ਵਿਖੇ ਨਿਰੀਖਣ ਲਈ ਨਿਯੁਕਤ ਕੀਤਾ ਸੀ। ਵਿਜੀਲੈਂਸ ਮੁਤਾਬਕ ਗਲਤ ਲਾਭ ਪਹੁੰਚਾਉਂਣ ਲਈ ਰਿਸ਼ਵਤ ਲਈ | ਗ੍ਰਿਫ਼ਤਾਰ ਮੁਲਜ਼ਮਾਂ ‘ਚ ਦੋ ਪ੍ਰੋਫੈਸਰਾਂ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਐਸੋਸੀਏਟ ਪ੍ਰੋਫੈਸਰ ਰਾਕੇਸ਼ ਚਾਵਲਾ, ਸੈਂਟਰਲ ਯੂਨੀਵਰਸਿਟੀ ਘੁੱਦਾ (ਬਠਿੰਡਾ) ਦੇ ਪ੍ਰੋਫੈਸਰ ਪੁਨੀਤ ਕੁਮਾਰ ਅਤੇ ਕਾਰ ਡਰਾਈਵਰ ਜਸਕਰਨ ਸਿੰਘ ਸ਼ਾਮਲ ਹੈ |

Scroll to Top