ਚੰਡੀਗੜ੍ਹ, 9 ਅਗਸਤ 2024: ਪੰਜਾਬ ਦੇ ਕੈਬਿਨਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਸਾਰੇ ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਰੋਬੋਟਿਕ ਲੈਬਾਰਟਰੀਆਂ (Robotic labs) ਦੀ ਸ਼ੁਰੂਆਤ ਕਰਕੇ ਦੇਸ਼ ਦਾ ਮੋਹਰੀ ਵਿਧਾਨ ਸਭਾ ਹਲਕਾ ਬਣਿਆ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸਿੱਖਿਆ ਖੇਤਰ ‘ਚ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਤਕਨਾਲੋਜੀ ਨਾਲ ਹੋਰ ਕਾਬਲ ਬਣਾਏਗਾ |
ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਤਹਿਤ 18 ਸਕੂਲਾਂ ਨੂੰ ਰੋਬੋਟਿਕ ਲੈਬਾਂ (robotic labs) ਨਾਲ ਲੈਸ ਕੀਤਾ ਗਿਆ ਹੁਣ ਦੂਜੇ ਪੜਾਅ ਤਹਿਤ 11 ਸਰਕਾਰੀ ਸਕੂਲਾਂ ਨੂੰ ਰੋਬੋਟਿਕ ਲੈਬਾਂ ਨਾਲ ਲੈਸ ਕੀਤਾ ਗਿਆ ਹੈ | ਇਨ੍ਹਾਂ ਸਾਰੇ ਸਕੂਲਾਂ ‘ਚ ਕਿਊਰੀਅਸ ਲੈਬ, ਗੁਰੂਗ੍ਰਾਮ ਦੁਆਰਾ ਨਿਯੁਕਤ ਟ੍ਰੇਨਰਾਂ ਦੁਆਰਾ ਨਿਯਮਤ ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਲੈਬ ਅਲਟਰਾਸੋਨਿਕ ਸੈਂਸਰ, ਆਈਆਰ ਸੈਂਸਰ, ਟੱਚ ਸੈਂਸਰ, ਸਾਊਂਡ ਸੈਂਸਰ, ਏਅਰ ਕੁਆਲਿਟੀ ਸੈਂਸਰ (ਐਮਕਿਊ 135), ਲਾਈਟ ਸੈਂਸਰ (ਐਲਡੀਆਰ), ਤਾਪਮਾਨ ਸੈਂਸਰ (ਐਲਐਮ 35), ਸੋਇਲ ਸੈਂਸਰ, ਪੀਆਈਆਰ ਮੋਸ਼ਨ ਸੈਂਸਰ, ਅਲਕੋਹਲ (MQ3), ਮੈਟਲ ਟੱਚ ਸੈਂਸਰ, ਕਾਰਬਨ ਮੋਨੋਆਕਸਾਈਡ ਸੈਂਸਰ (MQ7), IR ਸੈਂਸਰ, ਰੀਲੇਅ ਸੈਂਸਰ, ਫਲੇਮ ਸੈਂਸਰ, ਕਲਰ ਸੋਰਟਿੰਗ ਸੈਂਸਰ ਅਤੇ ਰੇਨ ਡ੍ਰੌਪ ਸੈਂਸਰ ਨਾਲ ਲੈਸ ਹੈ। ਇਨ੍ਹਾਂ ਲੈਬਾਂ ਦੇ ਨਾਲ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਏਆਈ ਅਤੇ ਇੰਟਰਨੈਟ ਆਫ਼ ਥਿੰਗਜ਼ (ਆਈਓਟੀ) ਵਰਗੀਆਂ ਉਭਰਦੀਆਂ ਤਕਨਾਲੋਜੀਆਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿੱਟਾਂ ਅਤੇ ਕੰਪੋਨੈਂਟਸ ਸਮੇਤ ਹੋਰ ਸਰੋਤਾਂ ਤੱਕ ਵੀ ਪਹੁੰਚ ਪ੍ਰਾਪਤ ਹੋਵੇਗੀ।