ਚੰਡੀਗੜ੍ਹ, 08 ਅਗਸਤ 2024: ਲੋਕ ਸਭਾ ‘ਚ ਅੱਜ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਕਫ਼ (ਸੋਧ) ਬਿੱਲ, 2024 (Waqf Amendment Bill 2024) ਪੇਸ਼ ਕੀਤਾ ਹੈ । ਬਿੱਲ ਪਹਿਸ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਸੰਸਦ ਮੈਂਬਰ ਕੇਸੀ ਵੇਣੂਗੋਪਾਲ ਦਾ ਕਹਿਣਾ ਹੈ ਕਿ ‘ਇਹ ਬਿੱਲ ਸੰਵਿਧਾਨ ‘ਤੇ ਬੁਨਿਆਦੀ ਹਮਲਾ ਹੈ। ਇਸ ਬਿੱਲ ਰਾਹੀਂ ਉਹ ਇਹ ਵਿਵਸਥਾ ਕਰ ਰਹੇ ਹਨ ਕਿ ਗੈਰ-ਮੁਸਲਿਮ ਵੀ ਵਕਫ਼ ਗਵਰਨਿੰਗ ਕੌਂਸਲ ਦੇ ਮੈਂਬਰ ਹੋਣੇ ਚਾਹੀਦੇ ਹਨ। ਇਹ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।
ਨਵੰਬਰ 22, 2024 6:22 ਬਾਃ ਦੁਃ