Vinesh Phogat

ਵਿਨੇਸ਼ ਫੋਗਾਟ ਦੇ ਸੰਨਿਆਸ ਫੈਸਲੇ ‘ਤੇ ਕੋਚ ਮਹਾਵੀਰ ਫੋਗਾਟ ਬਿਆਨ, ਕਿਹਾ- “ਅਗਲੇ ਓਲੰਪਿਕ ਲਈ ਮਨਾਵਾਂਗੇ”

ਚੰਡੀਗੜ੍ਹ, 08 ਅਗਸਤ 2024: ਪੈਰਿਸ ਓਲੰਪਿਕ 2024 ਦੇ ਕੁਸ਼ਤੀ ਫਾਈਨਲ ਤੋਂ ਅਯੋਗ ਕਰਾਰ ਜਾਣ ਤੋਂ ਬਾਅਦ ਅਗਲੇ ਦਿਨ ਹੀ ਭਲਵਾਨ ਵਿਨੇਸ਼ ਫੋਗਾਟ (Vinesh Phogat) ਨੇ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ। ਵਿਨੇਸ ਨੇ ਸ਼ੋਸਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ “ਮੈਂ ਹਾਰ ਗਈ ਹਾਂ ਅਤੇ ਕੁਸ਼ਤੀ ਜਿੱਤ ਗਈ”, “ਮੁਆਫ਼ ਕਰਨਾ ਤੁਹਾਡਾ ਸੁਪਨਾ ਅਤੇ ਮੇਰੀ ਹਿੰਮਤ ਦੋਵੇਂ ਟੁੱਟ ਗਏ ਹਨ” ਹੁਣ ਤਾਕਤ ਨਹੀਂ ਰਹੀ |

ਵਿਨੇਸ਼ (Vinesh Phogat) ਵੱਲੋਂ ਸੰਨਿਆਸ ‘ਤੇ ਚਾਚਾ ਅਤੇ ਕੋਚ ਮਹਾਵੀਰ ਫੋਗਾਟ ਨੇ ਉਸਦੇ ਫੈਸਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵਿਨੇਸ਼ ਦੇ ਪੈਰਿਸ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਸ ਨੂੰ ਅਗਲੇ ਓਲੰਪਿਕ ਲਈ ਮਨਾਉਣਗੇ ।

ਦਰਅਸਲ, ਵਿਨੇਸ਼ ਫੋਗਾਟ ਨੂੰ ਬੁੱਧਵਾਰ ਨੂੰ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਨੂੰ ਆਪਣੀ ਸ਼੍ਰੇਣੀ ਨਾਲੋਂ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ।

Scroll to Top