Haryana

ਹਰਿਆਣਾ ਸਰਕਾਰ ਵੱਲੋਂ ਕਪਾਲ ਮੋਚਨ ਤੀਰਥ ਅਸਥਾਨ ਲਈ 3.80 ਕਰੋੜ ਰੁਪਏ ਦੇ ਸੀਵਰੇਜ ਤੇ IPS ਪ੍ਰਾਜੈਕਟ ਨੂੰ ਮਨਜ਼ੂਰੀ

ਚੰਡੀਗੜ, 6 ਅਗਸਤ 2024: ਹਰਿਆਣਾ (Haryana) ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਯਮੁਨਾਨਗਰ ਜ਼ਿਲੇ ਦੇ ਕਪਲ ਮੋਚਨ ਵਿਖੇ 3.80 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਅਤੇ ਇੰਟਰਮੀਡੀਏਟ ਪੰਪਿੰਗ ਸਟੇਸ਼ਨ (ਆਈ.ਪੀ.ਐੱਸ.) ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ।

ਸਰਕਾਰ ਮੁਤਾਬਕ ਗੋਪਾਲ ਮੋਚਨ ਅਤੇ ਸੋਮਸਰ ਮੋਚਨ, ਕਪਾਲ ਮੋਚਨ ਵਿਖੇ ਕਾਰਤਿਕ ਮੇਲੇ ਦੌਰਾਨ ਹਰ ਸਾਲ ਲਗਭਗ 8.50 ਲੱਖ ਸ਼ਰਧਾਲੂ ਆਉਂਦੇ ਹਨ। ਇਸ ਮਹੱਤਵਪੂਰਨ ਕਦਮ ਦਾ ਉਦੇਸ਼ ਇਸ ਪਵਿੱਤਰ ਤੀਰਥ ਸਥਾਨ ‘ਤੇ ਸਵੱਛਤਾ ਅਤੇ ਜਨਤਕ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਵਧਾਉਣਾ ਹੈ। ਇਸ ਪ੍ਰੋਜੈਕਟ ਨੂੰ ਮਹਾਗ੍ਰਾਮ ਯੋਜਨਾ ਦੇ ਤਹਿਤ ਵਿਸ਼ੇਸ਼ ਕੇਸ ਵਜੋਂ ਲਾਗੂ ਕੀਤਾ ਜਾਵੇਗਾ।

Scroll to Top