ਚੰਡੀਗੜ੍ਹ, 03 ਅਗਸਤ 2024: ਤੁਰਕੀ (Turkey) ਨੇ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ (Instagram) ‘ਤੇ ਪਾਬੰਦੀ ਲਗਾ ਦਿੱਤੀ ਹੈ। ਬੀਤੇ ਦੀ 2 ਅਗਸਤ ਨੂੰ ਜਾਰੀ ਇੱਕ ਆਦੇਸ਼ ‘ਚ ਤੁਰਕੀ ਸਰਕਾਰ ਨੇ ਇੰਸਟਾਗ੍ਰਾਮ ਦੇ ਡੋਮੇਨ ਨੂੰ ਬਲੌਕ ਕਰ ਦਿੱਤਾ ਹੈ। ਹਾਲਾਂਕਿ ਸਰਕਾਰ ਨੇ ਪਾਬੰਦੀ ਨੂੰ ਲੈ ਕੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਇਸ ਬਾਰੇ ਤੁਰਕੀ ਦੀ ਨੈਸ਼ਨਲ ਕਮਿਊਨੀਕੇਸ਼ਨ ਅਥਾਰਟੀ ਨੇ ਆਪਣੀ ਵੈੱਬਸਾਈਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਇਸਦੇ ਚੱਲਦੇ ਤੁਰਕੀ ‘ਚ ਬਹੁਤ ਸਾਰੇ ਲੋਕਾਂ ਨੇ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਕਿ ਇੰਸਟਾਗ੍ਰਾਮ ਫੀਡ ਲੋਡ ਨਹੀਂ ਹੋ ਰਹੀ ਹੈ। ਤੁਰਕੀ ਦੇ ਰਾਸ਼ਟਰਪਤੀ ਦਫਤਰ ਦੇ ਸੰਚਾਰ ਨਿਰਦੇਸ਼ਕ ਨੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਮੈਟਾ ‘ਤੇ ਹਮਾਸ ਦੇ ਮੁਖੀ ਇਸਮਾਈਲ ਹਨੀਯਾਹ ਦੀ ਮੌਤ ‘ਤੇ ਲੋਕਾਂ ਨੂੰ ਸੋਗ ਸੰਦੇਸ਼ ਪੋਸਟ ਕਰਨ ਤੋਂ ਰੋਕਣ ਦਾ ਦੋਸ਼ ਲਗਾਇਆ ਹੈ ।
ਜਨਵਰੀ 19, 2025 6:46 ਬਾਃ ਦੁਃ