Sarbjot Singh

ਪੈਰਿਸ ਓਲੰਪਿਕ ‘ਚ ਤਮਗਾ ਜੇਤੂ ਖਿਡਾਰੀ ਸਰਬਜੋਤ ਸਿੰਘ ਨੂੰ ਮਿਲਣ ਪੁੱਜੇ ਸਾਬਕਾ ਗ੍ਰਹਿ ਮੰਤਰੀ ਮੰਤਰੀ ਅਨਿਲ ਵਿਜ

ਚੰਡੀਗੜ੍ਹ, 03 ਅਗਸਤ 2024: ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਬੀਤੇ ਦਿਨ ਪੈਰਿਸ ਓਲੰਪਿਕ ਜੇਤੂ ਖਿਡਾਰੀ ਸਰਬਜੋਤ ਸਿੰਘ (Sarbjot Singh) ਨੂੰ ਮਿਲਣ ਅੰਬਾਲਾ ਦੇ ਪਿੰਡ ਢੀਂਹ ਪਹੁੰਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਸਰਬਜੋਤ ਦੇ ਮਾਪਿਆਂ ਨੂੰ ਕਿਹਾ ਕਿ “‘ਤੁਹਾਡੇ ਪੁੱਤਰ ਨੇ ਅੰਬਾਲਾ, ਹਰਿਆਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ” | ਅੰਬਾਲਾ ਦੇ ਬੇਟੇ ਸਰਬਜੋਤ ਸਿੰਘ ਨੇ ਪੈਰਿਸ ਓਲੰਪਿਕ ‘ਚ ਦੇਸ਼ ਲਈ ਤਮਗਾ ਜਿੱਤਿਆ ਹੈ”।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਹਨ ਅਤੇ ਅੱਜ ਸਾਨੂੰ ਇਨ੍ਹਾਂ ਸਹੂਲਤਾਂ ਦੇ ਸੁਹਾਵਣੇ ਨਤੀਜੇ ਮਿਲ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਮੰਗਲਵਾਰ ਨੂੰ ਪੈਰਿਸ ਓਲੰਪਿਕ 2024 ‘ਚ ਮਨੂ ਭਾਕਰ ਨਾਲ 10 ਮੀਟਰ ਪਿਸਟਲ ਮਿਕਸਡ ਈਵੈਂਟ ‘ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ ਅਤੇ ਭਾਰਤ ਨੂੰ ਦੂਜਾ ਤਮਗਾ ਦਿਵਾਇਆ ਹੈ।

ਹਰਿਆਣਾ ਦੇ ਅੰਬਾਲਾ ਦੇ ਪਿੰਡ ਢੀਂਹ ਦਾ ਰਹਿਣ ਵਾਲਾ ਸਰਬਜੋਤ ਸਿੰਘ (Sarbjot Singh)  ਕਿਸਾਨ ਜਤਿੰਦਰ ਸਿੰਘ ਅਤੇ ਮਾਤਾ ਹਰਦੀਪ ਕੌਰ ਦਾ ਪੁੱਤਰ ਹੈ। ਉਸਨੇ ਡੀਏਵੀ ਕਾਲਜ, ਚੰਡੀਗੜ੍ਹ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਕੇਂਦਰੀ ਫੀਨਿਕਸ ਕਲੱਬ ਦੇ ਅੰਦਰ ਸਥਿਤ ਅੰਬਾਲਾ ਕੈਂਟ ਵਿੱਚ ਏਆਰ ਸ਼ੂਟਿੰਗ ਅਕੈਡਮੀ ‘ਚ ਕੋਚ ਅਭਿਸ਼ੇਕ ਰਾਣਾ ਦੀ ਅਗਵਾਈ ‘ਚ ਸਿਖਲਾਈ ਪ੍ਰਾਪਤ ਕੀਤੀ ਹੈ। ਸਰਬਜੋਤ ਸਿੰਘ ਨੇ 2019 ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਸੋਨ ਤਮਗਾ ਜੇਤੂ ਦੇ ਤੌਰ ‘ਤੇ ਸੀਨੀਅਰ ਰੈਂਕ ਵਿੱਚ ਪ੍ਰਵੇਸ਼ ਕੀਤਾ ਅਤੇ 2023 ਦੀਆਂ ਏਸ਼ੀਅਨ ਖੇਡਾਂ ‘ਚ ਟੀਮ ਦੇ ਸੋਨ ਅਤੇ ਮਿਸ਼ਰਤ ਟੀਮ ਦੇ ਚਾਂਦੀ ਦਾ ਤਮਗਾ ਜਿੱਤਿਆ।

 

Scroll to Top