ਚੰਡੀਗੜ੍ਹ, 2 ਅਗਸਤ, 2024: ਫਿਰੋਜ਼ਪੁਰ (Ferozepur) ਦੇ ਗੁਰਦੁਆਰਾ ਜਾਮਨੀ ਸਾਹਿਬ ‘ਚ ਗੈਸ ਲੀਕ ਹੋਣ ਕਰਕੇ ਗੈਸ ਸਿਲੰਡਰ ਫਟ ਗਿਆ | ਇਸ ਹਾਦਸੇ ‘ਚ ਪੰਜ ਸਕੂਲ ਦੇ ਬੱਚੇ ਝੁਲਸ ਗਏ | ਜਾਣਕਾਰੀ ਮੁਤਾਬਕ ਸਕੂਲ ਦੇ ਬੱਚੇ ਲੰਗਰ ਛਕਣ ਲਈ ਗੁਰਦੁਆਰਾ ਸਾਹਿਬ ਆਏ ਸਨ। ਲੰਗਰ ਛਕਣ ਤੋਂ ਬਾਅਦ ਉਹ ਸੇਵਾ ਕਰਨ ਲਈ ਲੱਗੇ | ਜਿਥੇ ਲੰਗਰ ਤਿਆਰ ਹੋ ਰਿਹਾ ਸੀ, ਉਥੇ ਅਚਾਨਕ ਗੈਸ ਸਿਲੰਡਰ ਫਟ ਗਿਆ | ਇਸ ਦੌਰਾਨ ਪੰਜ ਬੱਚੇ ਅਤੇ ਦੋ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ |
ਫਰਵਰੀ 23, 2025 3:09 ਬਾਃ ਦੁਃ