Hamas

ਹਮਾਸ ਦੇ ਮੁਖੀ ਹਨੀਯਾਹ ਨੂੰ ਅੱਜ ਦੋਹਾ ‘ਚ ਕੀਤਾ ਜਾਵੇਗਾ ਸਪੁਰਦ-ਏ -ਖ਼ਾਕ, ਮੱਧ ਪੂਰਬ ‘ਚ ਤਣਾਅ ਵਧਿਆ

ਚੰਡੀਗੜ, 02 ਅਗਸਤ 2024: ਹਮਾਸ (Hamas) ਦੇ ਮੁਖੀ ਇਸਮਾਈਲ ਹਨੀਯਾਹ ਨੂੰ ਅੱਜ ਕਤਰ ਦੀ ਰਾਜਧਾਨੀ ਦੋਹਾ ‘ਚ ਸਪੁਰਦ-ਏ -ਖ਼ਾਕ ਕੀਤਾ ਜਾਵੇਗਾ | ਬ੍ਰਿਟਿਸ਼ ਮੀਡੀਆ ਮਿਡਲ ਈਸਟ ਆਈ ਮੁਤਾਬਕ ਸ਼ੁੱਕਰਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਦੀ ਸਭ ਤੋਂ ਵੱਡੀ ਮਸਜਿਦ ‘ਚ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਹਜ਼ਾਰਾਂ ਲੋਕ ਹਾਨਿਯਹ ਨੂੰ ਵਿਦਾਈ ਦੇਣ ਪਹੁੰਚੇ।ਹਨੀਯਾਹ ਦੀ ਮੌਤ ਤੋਂ ਬਾਅਦ ਮੱਧ ਪੂਰਬ ‘ਚ ਤਣਾਅ ਵਧ ਦਾ ਜਾ ਰਿਹਾ ਹੈ। ਇਸ ਦੌਰਾਨ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਨੇ ਇਜ਼ਰਾਈਲ ਤੋਂ ਬਦਲਾ ਲੈਣ ਦੀ ਗੱਲ ਕਹੀ ਹੈ |

ਤੁਰਕੀ ਨੇ ਹਨੀਯਾਹ ਦੇ ਸਨਮਾਨ ‘ਚ ਆਪਣੇ ਦੇਸ਼ ਦਾ ਝੰਡਾ ਅੱਧਾ ਝੁਕਾ ਦਿੱਤਾ। ਤੁਰਕੀ ਅਤੇ ਪਾਕਿਸਤਾਨ ‘ਚ ਵੀ ਅੱਜ ਸੋਗ ਮਨਾਇਆ ਜਾ ਰਿਹਾ ਹੈ। ਏਐਫਪੀ ਦੀਆਂ ਰਿਪੋਰਟਾਂ ਅਨੁਸਾਰ ਹਨੀਯਾਹ ਨੂੰ ਦੋਹਾ ਦੇ ਲੁਸੈਲ ‘ਚ ਇੱਕ ਕਬਰਸਤਾਨ ‘ਚ ਦਫ਼ਨਾਇਆ ਜਾਵੇਗਾ। ਦੂਜੇ ਪਾਸੇ ਮੱਧ ਪੂਰਬ ‘ਚ ਵਧਦੇ ਤਣਾਅ ਦੇ ਵਿਚਕਾਰ ਏਅਰ ਇੰਡੀਆ ਨੇ 8 ਅਗਸਤ ਤੱਕ ਦਿੱਲੀ ਤੋਂ ਤੇਲ ਅਵੀਵ ਦੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

Scroll to Top