Harbhajan Singh ETO

ਹਰਭਜਨ ਸਿੰਘ ਈ.ਟੀ.ਓ ਵੱਲੋਂ ਸੇਵਾ ਕੇਂਦਰ ਦਾ ਅਚਨਚੇਤ ਦੌਰਾ, ਬਜ਼ੁਰਗ ਬੀਬੀ ਨੂੰ ਮੌਕੇ ‘ਤੇ ਦਿੱਤਾ 36 ਹਜ਼ਾਰ ਰੁਪਏ ਦਾ ਚੈੱਕ

ਚੰਡੀਗੜ, 02 ਅਗਸਤ 2024: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਨੇ ਅੱਜ ਤਹਿਸੀਲ ਅੰਮ੍ਰਿਤਸਰ ਅਤੇ ਸੇਵਾ ਕੇਂਦਰ ਦਾ ਅਚਨਚੇਤ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਸਿਰ ਆਪਣੀ ਡਿਊਟੀ ‘ਤੇ ਹਾਜ਼ਰ ਹੋਣ ਅਤੇ ਕੰਮ ਕਰਵਾਉਣ ਆਏ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ ।

ਇਸ ਦੌਰਾਨ ਸੇਵਾ ਕੇਂਦਰ ਦੀ ਚੈਕਿੰਗ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ (Harbhajan Singh ETO) ਵ੍ਹੀਲ ਚੇਅਰ ‘ਤੇ ਬੈਠੀ ਬਜ਼ੁਰਗ ਬੀਬੀ ਅਤੇ ਉਸ ਦੇ ਨਾਲ ਜਾ ਰਹੀ ਉਸ ਦੀ ਬੇਟੀ ਨੂੰ ਮਿਲੇ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਪੈਨਸ਼ਨ ਸਬੰਧੀ ਸੇਵਾ ਕੇਂਦਰ ਆਈ ਸੀ। ਉਸ ਨੇ ਦੱਸਿਆ ਕਿ ਉਸ ਦੀਆਂ ਪੰਜ ਭੈਣਾਂ ਅਤੇ ਇੱਕ ਭਰਾ ਹੈ। ਉਸਦੇ ਭਰਾ ਨੇ ਉਸਦੀ ਮਾਂ ਨੂੰ ਘਰੋਂ ਕੱਢ ਦਿੱਤਾ ਹੈ ਅਤੇ ਉਸਦੀ ਮਾਂ ਇਸ ਸਮੇਂ ਉਸਦੇ ਨਾਲ ਰਹਿ ਰਹੀ ਹੈ। ਉਸਨੇ ਕਿਹਾ ਕਿ ਉਹਨਾਂ ਦੀਆਂ ਆਪਣੀਆਂ ਧੀਆਂ ਹਨ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਦੀ ਲੋੜ ਹੈ।

ਇਹ ਗੱਲ ਸੁਣ ਕੇ ਕੈਬਨਿਟ ਮੰਤਰੀ ਨੇ ਡੀ.ਸੀ ਨੂੰ ਤੁਰੰਤ ਸਮੱਸਿਆ ਦਾ ਹੱਲ ਕਰਨ ਲਈ ਕਿਹਾ। ਜਿਸ ਨੇ ਮੌਕੇ ‘ਤੇ ਹੀ ਆਪਣੇ ਕੋਟੇ ‘ਚੋਂ 36 ਹਜ਼ਾਰ ਰੁਪਏ ਅਦਾ ਕਰ ਦਿੱਤੇ, ਜੋ ਕਿ ਉਸ ਦੇ ਮਕਾਨ ਦਾ ਛੇ ਮਹੀਨਿਆਂ ਦਾ ਕਿਰਾਇਆ ਸੀ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਈ.ਟੀ.ਓ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਬੰਧਿਤ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ ਅਤੇ ਕਿਹਾ ਕਿ ਬਜ਼ੁਰਗ ਬੀਬੀ ਦੀ ਪੈਨਸ਼ਨ ਤੁਰੰਤ ਲਗਾਈ ਜਾਵੇ |

Scroll to Top