MP Anurag Thakur

ਜਿਨ੍ਹਾਂ ਨੂੰ ਜਾਤ ਨਹੀਂ ਪਤਾ, ਉਹ ਜਾਤੀ ਜਨਗਣਨਾ ਕਰਵਾਉਣਾ ਚਾਹੁੰਦੇ ਹਨ: MP ਅਨੁਰਾਗ ਠਾਕੁਰ

ਚੰਡੀਗੜ੍ਹ, 30 ਜੁਲਾਈ 2024: ਸੰਸਦ ਦੇ ਮਾਨਸੂਨ ਇਜਲਾਸ ‘ਚ ਅੱਜ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ (MP Anurag Thakur) ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਚਾਲੇ ਜਾਤੀ ਜਨਗਣਨਾ ਦੇ ਮੁੱਦੇ ‘ਤੇ ਬਹਿਸ ਹੋਈ | ਇਸ ਦੌਰਾਨ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ ਕਿ ਤੁਹਾਨੂੰ ਬੋਲਣ ਲਈ ਪਰਚੀ ਆਉਂਦੀ ਹੈ। ਉਧਾਰੀ ਅਕਲ ਨਾਲ ਸਿਆਸਤ ਨਹੀਂ ਚੱਲਦੀ ।

ਅਨੁਰਾਗ ਠਾਕੁਰ (MP Anurag Thakur) ਨੇ ਕਿਹਾ ਕਿ ਅੱਜਕੱਲ੍ਹ ਕੁਝ ਲੋਕਾਂ ‘ਤੇ ਜਾਤੀ ਜਨਗਣਨਾ ਦਾ ਭੂਤ ਸਵਾਰ ਹੈ। ਜਿਨ੍ਹਾਂ ਨੂੰ ਜਾਤ ਨਹੀਂ ਪਤਾ, ਉਹ ਜਾਤੀ ਜਨਗਣਨਾ ਕਰਵਾਉਣਾ ਚਾਹੁੰਦੇ ਹਨ। ਇਸ ‘ਤੇ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਅਨੁਰਾਗ ਠਾਕੁਰ ਨੂੰ ਮੁਆਫ਼ੀ ਮੰਗਣ ਲਈ ਕਿਹਾ।

ਰਾਹੁਲ ਗਾਂਧੀ ਨੇ ਕਿਹਾ ਕਿ ਜੋ ਵੀ ਇਸ ਦੇਸ਼ ‘ਚ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਲੋਕਾਂ ਦਾ ਮੁੱਦਾ ਉਠਾਉਂਦਾ ਹੈ, ਉਸ ਨੂੰ ਗਾਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੈਂ ਇਹ ਸਾਰੀਆਂ ਗਾਲ੍ਹਾਂ ਖੁਸ਼ੀ ਨਾਲ ਲਵਾਂਗਾ। ਅਸੀਂ ਜਾਤੀ ਜਨਗਣਨਾ ਕਰਾਂਗੇ। ਉਨ੍ਹਾਂ ਕਿਹਾ ਅਨੁਰਾਗ ਠਾਕੁਰ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ, ਪਰ ਮੈਂ ਉਨ੍ਹਾਂ ਤੋਂ ਕੋਈ ਮੁਆਫ਼ੀ ਨਹੀਂ ਚਾਹੁੰਦਾ।

Scroll to Top