Budget

UP: ਯੋਗੀ ਸਰਕਾਰ ਵੱਲੋਂ ਵਿਧਾਨ ਸਭਾ ‘ਚ 12,909 ਕਰੋੜ ਰੁਪਏ ਦਾ ਬਜਟ ਪੇਸ਼, ਸਨਅਤ ਵਿਕਾਸ ਲਈ ਰੱਖੇ 7518 ਕਰੋੜ ਰੁਪਏ

ਚੰਡੀਗੜ੍ਹ, 30 ਜੁਲਾਈ 2024: ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ (Uttar Pradesh government) ਨੇ ਵਿਧਾਨ ਸਭਾ ਇਜਲਾਸ ਦੇ ਦੂਜੇ 12,909 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਸਪਲੀਮੈਂਟਰੀ ਬਜਟ ਦਾ ਆਕਾਰ ਮੂਲ ਬਜਟ ਦਾ 1.6 ਫੀਸਦੀ ਹੈ। ਬਜਟ (Budget) ‘ਚ ਸਨਅਤ ਵਿਕਾਸ ਲਈ ਸਭ ਤੋਂ ਵੱਧ 7518 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ |

ਇਸਤੋਂ ਇਲਾਵਾ ਯੂਪੀ ਦੇ ਬਜਟ ‘ਚ ਟਰਾਂਸਪੋਰਟ ਵਿਭਾਗ ਦੀਆਂ ਬੱਸਾਂ ਲਈ 1000 ਕਰੋੜ ਰੁਪਏ, ਊਰਜਾ ਵਿਭਾਗ ਲਈ 2000 ਕਰੋੜ ਰੁਪਏ, ਅੰਮ੍ਰਿਤ ਯੋਜਨਾ ਲਈ 600 ਕਰੋੜ ਰੁਪਏ, ਹੁਨਰ ਵਿਕਾਸ ਲਈ 200 ਕਰੋੜ ਰੁਪਏ ਅਤੇ ਰੁਜ਼ਗਾਰ ਮਿਸ਼ਨ ਕਮੇਟੀ ਦੇ ਗਠਨ ਲਈ 49.80 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ |

ਬਜਟ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ (CM Yogi Adityanath) ਨੇ ਦੱਸਿਆ ਕਿ ਬੀਬੀ ਅਤੇ ਬੱਚਿਆਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਸਜ਼ਾ ਦੇਣ ‘ਚ ਉੱਤਰ ਪ੍ਰਦੇਸ਼ ਦੇਸ਼ ‘ਚ ਤੀਜੇ ਨੰਬਰ ‘ਤੇ ਹੈ। ਸੂਬੇ ਦੇ ਹਰ ਜ਼ਿਲ੍ਹੇ ‘ਚ ਇੱਕ ਮਹਿਲਾ ਪੁਲਿਸ ਸਟੇਸ਼ਨ ਬਣਾਇਆ ਗਿਆ ਹੈ। ਜੇਕਰ 2016 ਨਾਲ ਤੁਲਨਾ ਕੀਤੀ ਜਾਵੇ ਤਾਂ ਸੂਬੇ ‘ਚ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਚ 17.5 ਫੀਸਦੀ ਦੀ ਕਮੀ ਆਈ ਹੈ। ਬਲਾਤਕਾਰ ਦੇ ਮਾਮਲਿਆਂ ‘ਚ 25 ਫੀਸਦੀ ਦੀ ਕਮੀ ਆਈ ਹੈ।

Scroll to Top