ਚੰਡੀਗੜ੍ਹ, 29 ਜੁਲਾਈ 2024: ਅੱਜ ਸੰਸਦ ਦਾ ਮਾਨਸੂਨ ਇਜਲਾਸ ਦੌਰਾਨ ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ (Rahul Gandhi) ਨੇ ਜਾਤੀ ਜਨਗਣਨਾ ਦਾ ਮੁੱਦਾ ਵੀ ਉਠਾਇਆ | ਜਿਵੇਂ ਹੀ ਰਾਹੁਲ ਗਾਂਧੀ ਨੇ ਜਾਤੀ ਜਨਗਣਨਾ ਦੀ ਗੱਲ ਕੀਤੀ ਤਾਂ ਉਨ੍ਹਾਂ ਨੇ ਇਕ ਉਦਾਹਰਣ ਦਿੱਤੀ, ਜਿਸ ‘ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਮੱਥੇ ‘ਤੇ ਹੱਥ ਰੱਖ ਲਿਆ।
ਦਰਅਸਲ, ਰਾਹੁਲ ਗਾਂ ਧੀ ਨੇ ਬਜਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਸ਼ਬਦੀ ਹਮਲਾ ਕੀਤਾ | ਉਨ੍ਹਾਂ ਨੇ ਸੰਸਦ ‘ਚ ਬਜਟ ਹਲਵਾ ਸਮਾਗਮ ਦੀ ਫੋਟੋ ਦਿਖਾਈ। ਰਾਹੁਲ ਨੇ ਕਿਹਾ, ‘ਇਸ ਫੋਟੋ ‘ਚ ਕੋਈ ਪਿਛੜਾ, ਦਲਿਤ ਜਾਂ ਆਦਿਵਾਸੀ ਅਧਿਕਾਰੀ ਨਜ਼ਰ ਨਹੀਂ ਆ ਰਿਹਾ ਹੈ। ਇਹ ਸੁਣ ਕੇ ਨਿਰਮਲਾ ਹੱਸ ਪਈ ਅਤੇ ਫਿਰ ਰਾਹੁਲ (Rahul Gandhi) ਨੇ ਕਿਹਾ ਕਿ ਦੇਸ਼ ਦਾ ਹਲਵਾ ਵੰਡਿਆ ਜਾ ਰਿਹਾ ਹੈ ਅਤੇ ਵਿੱਤ ਮੰਤਰੀ ਹੱਸ ਰਹੇ ਹਨ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ 20 ਅਫਸਰਾਂ ਨੇ ਹਲਵਾ ਬਣਾ ਕੇ ਆਪਣੇ 20 ਜਣਿਆਂ ‘ਚ ਵੰਡਿਆ। ਜਿਹੜੇ ਬਜਟ ਬਣਾ ਰਹੇ ਹਨ, ਉਹੀ ਦੋ-ਤਿੰਨ ਫੀਸਦੀ ਲੋਕ ਹਨ। ਅਸੀਂ ਜਾਤੀ ਜਨਗਣਨਾ ਕਰਵਾ ਕੇ ਇਸ ਅਸਮਾਨਤਾ ਨੂੰ ਖਤਮ ਕਰਾਂਗੇ।