ਚੰਡੀਗੜ੍ਹ, 27 ਜੁਲਾਈ 2024: ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਓਲੰਪਿਕ ਖੇਡਾਂ ਜਾਰੀ ਹਨ | ਇਸ ‘ਚ ਬੀਬੀਆਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਮਨੂ ਭਾਕਰ (Manu Bhakar) 580 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੀ ਹੈ । ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ | ਇਹ 10 ਮੀਟਰ ਏਅਰ ਪਿਸਟਲ ਦਾ ਫਾਈਨਲ ਕੱਲ੍ਹ ਦੁਪਹਿਰ 3:30 ਵਜੇ ਸ਼ੁਰੂ ਹੋਵੇਗਾ। ਮ
ਜਿਕਰਯੋਗ ਹੈ ਕਿ ਮਨੂ ਭਾਕਰ ਪਿਛਲੇ 20 ਸਾਲਾਂ ‘ਚ ਕਿਸੇ ਵਿਅਕਤੀਗਤ ਮੁਕਾਬਲੇ ‘ਚ ਓਲੰਪਿਕ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਭਾਰਤੀ ਬੀਬੀ ਨਿਸ਼ਾਨੇਬਾਜ਼ ਹੈ। ਆਖ਼ਰੀ ਵਾਰ ਏਥਨਜ਼ ‘ਚ 2004 ‘ਚ ਸੁਮਾ ਸ਼ਿਰੂਰ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਦੇ ਫਾਈਨਲ ‘ਚ ਪਹੁੰਚੀ ਸੀ |