Paris Olympics

Paris Olympics: 10 ਮੀਟਰ ਏਅਰ ਰਾਈਫਲ ਮਿਕਸਡ ਕੁਆਲੀਫਾਇੰਗ ਰਾਊਂਡ ਮੁਕਾਬਲੇ ‘ਚੋਂ ਭਾਰਤੀ ਨਿਸ਼ਾਨੇਬਾਜ਼ ਬਾਹਰ

ਚੰਡੀਗੜ੍ਹ, 27 ਜੁਲਾਈ 2024: ਪੈਰਿਸ ਓਲੰਪਿਕ 2024 (Paris Olympics 2024) ‘ਚ ਭਾਰਤੀ ਨਿਸ਼ਾਨੇਬਾਜ਼ (Indian shooter) 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਮਿਕਸਡ ਟੀਮ ਫਾਈਨਲ ‘ਚ ਪਹੁੰਚਣ ‘ਚ ਅਸਫਲ ਰਹੀ ਹੈ |ਭਾਰਤੀ ਨਿਸ਼ਾਨੇਬਾਜ਼ 10 ਮੀਟਰ ਏਅਰ ਰਾਈਫਲ ਮਿਕਸਡ ਕੁਆਲੀਫਾਇੰਗ ਰਾਊਂਡ ‘ਚੋਂ ਬਾਹਰ ਹੋ ਗਏ ਹਨ। ਰਮਿਤਾ ਜਿੰਦਲ ਅਤੇ ਅਰਜੁਨ ਬਾਬੁਤਾ ਦੀ ਜੋੜੀ ਨੇ 628.7 ਅੰਕ ਹਾਸਲ ਕੀਤੇ। ਇਸ ਜੋੜੀ ਨੇ ਪਹਿਲੇ ਸੈੱਟ ਵਿੱਚ ਕੁੱਲ 208.7 ਅੰਕ ਬਣਾਏ ਅਤੇ ਬਾਕੀਆਂ ਖਿਡਾਰੀਆਂ ਤੋਂ ਪੱਛੜ ਗਏ ਸਨ |

ਇਲਾਵੇਨਿਲ ਵਲਾਰੀਵਨ-ਸੰਦੀਪ ਸਿੰਘ ਦੀ ਜੋੜੀ ਨੇ 626.3 ਅੰਕ ਬਣਾਏ। ਚੀਨ, ਕੋਰੀਆ, ਜਰਮਨੀ ਅਤੇ ਕਜ਼ਾਕਿਸਤਾਨ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੈਡਲ ਮੈਚ ਲਈ ਕੁਆਲੀਫਾਈ ਕੀਤਾ ਹੈ । ਭਾਰਤ ਇੱਕ 12ਵੇਂ ਅਤੇ ਭਾਰਤ 2 ਛੇਵੇਂ ਸਥਾਨ ‘ਤੇ ਰਿਹਾ ਹੈ ।

Scroll to Top