ਚੰਡੀਗੜ੍ਹ, 26 ਜੁਲਾਈ 2024: ਲੋਕ ਸਭਾ ‘ਚ ਪ੍ਰਸ਼ਨ ਕਾਲ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੈਂਸਰ (cancer) ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਦਾ ਮੁੱਦਾ ਚੁੱਕਿਆ | ਰਾਜਾ ਵੜਿੰਗ ਨੇ ਕਿਹਾ ਕਿ ਮੇਰੇ ਵੱਲੋਂ ਬਤੌਰ ਲੋਕ ਸਭਾ ਮੈਂਬਰ ਪੋਣੇ ਦੋ ਮਹੀਨਿਆਂ ‘ਚ ਕੈਂਸਰ ਦੀਆਂ ਪ੍ਰਧਾਨ ਮੰਤਰੀ ਰਿਲੀਫ ਫ਼ੰਡ ਲਈ ਸਭ ਚਿੱਠੀਆਂ ‘ਤੇ ਦਸਤਖ਼ਤ ਕੀਤੇ ਹਨ |
ਉਨ੍ਹਾਂ ਨੇ ਸਵਾਲ ਕੀਤਾ ਕਿ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਦਾ ਇਲਾਜ਼ ਸਾਡੇ ਦੇਸ਼ ‘ਚ ਮੁਫ਼ਤ ਕਿਉਂ ਨਹੀਂ ਕੀਤਾ ਜਾ ਸਕਦਾ ? ਉਨ੍ਹਾਂ ਕਿਹਾ ਕੁਝ ਗਰੀਬ ਅਤੇ ਮੱਧ ਵਰਗ ਦੇ ਲੋਕ ਕੈਂਸਰ ਦੀ ਬਿਮਾਰੀ ਦੇ ਇਲਾਜ਼ ਖਰਚ ਨਹੀਂ ਚੁੱਕ ਸਕਦੇ, ਕੀ ਸਾਡੇ ਦੇਸ਼ ‘ਚ ਦਵਾਈਆਂ ਸਸਤੀਆਂ ਕਰਨ ਦੀ ਬਜਾਏ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਦਾ ਮੁਫ਼ਤ ਇਲਾਜ਼ ਹੋ ਸਕਦਾ ਹੈ ? ਭਾਰਤ ਸਰਕਾਰ ਇਸਦਾ ਇਲਾਜ ਮੁਫ਼ਤ ਕਰਕੇ ਘਟਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕਰ ਰਹੀ ?
ਇਸ ਸਵਾਲ ਦੇ ਜਵਾਬ ‘ਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਿਹਤ ਨੀਤੀਆਂ ਵਧੀਆ ਢੰਗ ਨਾਲ ਕੰਮ ਕਰ ਰਹੀਆਂ ਹਨ, ਇਸਦੇ ਨਾਲ ਨਹੀਂ ਕੈਂਸਰ (cancer) ਵਰਗੀ ਖ਼ਤਰਨਾਕ ਬਿਮਾਰੀ ਦੀਆਂ ਦਵਾਈਆਂ ਦੀ ਉਪਲਬੱਧਤਾ ਵਧਾਉਣ ਲਈ ਲਗਾਤਾਰ ਯਤਨ ਕੀਤਾ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਅਧੀਨ 5 ਲੱਖ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਸ ਨਾਲ 10 ਕਰੋੜ ਤੋਂ ਵੱਧ ਲੋਕ ਜੁੜੇ ਹੋਏ ਹਨ। ਜੇ.ਪੀ. ਨੱਢਾ ਨੇ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾਂ ਵਾਲਿਆਂ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ।