MP Raghav Chadha

MP ਰਾਘਵ ਚੱਢਾ ਨੇ ਸੰਸਦ ‘ਚ ਟੈਕਸਾਂ ਦਾ ਮੁੱਦਾ ਚੁੱਕਿਆ, ਕਿਹਾ- “ਇੰਗਲੈਂਡ ਵਾਂਗ ਟੈਕਸ ਭਰ ਕੇ ਸੋਮਾਲੀਆ ਵਰਗੀਆਂ ਮਿਲਦੀਆਂ ਹਨ ਸੇਵਾਵਾਂ”

ਚੰਡੀਗੜ੍ਹ, 25 ਜੁਲਾਈ 2024: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ (MP Raghav Chadha) ਨੇ ਅੱਜ ਸੰਸਦ ‘ਚ ਵੱਧ ਟੈਕਸਾਂ ਦਾ ਮੁੱਦਾ ਚੁੱਕਿਆ। ਇਸ ਦੌਰਾਨ ਰਾਘਵ ਚੱਢਾ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਕਿ ਇੰਨਾ ਟੈਕਸ ਲਗਾ ਕੇ ਲੋਕਾਂ ਨੂੰ ਕਿਹੜੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ?

ਰਾਘਵ ਚੱਢਾ (MP Raghav Chadha) ਨੇ ਕਿਹਾ ਕਿ “ਮੰਨ ਲਓ ਕਿ ਤੁਸੀਂ 10 ਰੁਪਏ ਕਮਾਉਂਦੇ ਹੋ, ਤਾਂ ਤੁਸੀਂ ਇਸ ‘ਚੋਂ ਸਾਢੇ ਤਿੰਨ ਰੁਪਏ ਸਰਕਾਰ ਨੂੰ ਇਨਕਮ ਟੈਕਸ ਰਾਹੀਂ ਅਦਾ ਕਰਦੇ ਹੋ ਅਤੇ ਢਾਈ ਰੁਪਏ ਤੁਸੀਂ ਜੀ.ਐੱਸ.ਟੀ., ਡੇਢ ਤੋਂ ਦੋ ਰੁਪਏ ਪੂੰਜੀ ਲਾਭ ਟੈਕਸ ਅਤੇ ਡੇਢ ਰੁਪਏ ਹੋਰ ਟੈਕਸ ਲਗਾਇਆ ਜਾਂਦਾ ਹੈ। ਸਿਰਫ਼ ਦਸ ਰੁਪਏ ‘ਚੋਂ ਸੱਤ-ਅੱਠ ਰੁਪਏ ਸਰਕਾਰ ਨੂੰ ਜਾਂਦੇ ਹਨ। ਸਾਡੇ ਤੋਂ ਇੰਨਾ ਟੈਕਸ ਲੈਣ ਦੇ ਬਦਲੇ ਸਰਕਾਰ ਕੀ ਦਿੰਦੀ ਹੈ, ਕਿਹੜੀਆਂ ਸੇਵਾਵਾਂ ਦੇ ਰਹੀ ਹੈ? ਉਨ੍ਹਾਂ ਕਿਹਾ ਕਿ 60 ਫੀਸਦੀ ਲੋਕ ਪਿੰਡਾਂ ‘ਚ ਰਹਿੰਦੇ ਹਨ। ਉਨ੍ਹਾ ਕਿਹਾ ਕਿ ਇੰਗਲੈਂਡ ਵਾਂਗ ਟੈਕਸ ਅਦਾ ਕਰਕੇ ਅਸੀਂ ਸੋਮਾਲੀਆ ਵਾਂਗ ਸੇਵਾਵਾਂ ਪ੍ਰਾਪਤ ਕਰ ਰਹੇ ਹਾਂ।

Scroll to Top