ਚੰਡੀਗੜ੍ਹ, 25 ਜੁਲਾਈ 2024: ਫ਼ਿਲਮ ਨਿਰਮਾਤਾ ਸ਼ੇਖਰ ਕਪੂਰ (Shekhar Kapur) ਨੂੰ ਗੋਆ ‘ਚ ਹੋਣ ਵਾਲੇ ਅੰਤਰਰਾਸ਼ਟਰੀ ਭਾਰਤੀ ਫਿਲਮ ਫੈਸਟੀਵਲ ਦੇ 55ਵੇਂ ਅਤੇ 56ਵੇਂ ਐਡੀਸ਼ਨ ਲਈ ਡਾਇਰੈਕਟਰ ਨਿਯੁਕਤ ਕੀਤਾ ਹੈ। ਜਿਕਰਯੋਗ ਹੈ ਕਿ ਫ਼ਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਫੂਲਨ ਦੇਵੀ ‘ਤੇ ਬਣੀ ਫਿਲਮ ‘ਬੈਂਡਿਟ ਕੁਈਨ’, ਮਿਸਟਰ ਇੰਡੀਆ ਅਤੇ ਐਲਿਜ਼ਾਬੈਥ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ | ਇਸ ਸੰਬੰਧੀ ਕੇਂਦਰੀ ਸੂਚਨਾ ਅਤੇ ਲੋਕ ਪ੍ਰਸਾਰਣ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ |
ਅਪ੍ਰੈਲ 1, 2025 1:18 ਪੂਃ ਦੁਃ