ਚੰਡੀਗੜ੍ਹ, 22 ਜੁਲਾਈ 2024: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ (Gautam Gambhir) ਅਤੇ ਮੁੱਖ ਚੋਣਕਾਰ ਅਗਰਕਰ ਨੇ ਕਈ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ | ਇਸ ਦੌਰਾਨ ਮੁੱਖ ਕੋਚ ਗੌਤਮ ਗੰਭੀਰ ਨੇ ਵਿਰਾਟ ਕੋਹਲੀ ਨਾਲ ਆਪਣੇ ਸਬੰਧਾਂ ਨੂੰ ਲੈ ਕੇ ਅਹਿਮ ਬਿਆਨ ਦਿੱਤਾ ਹੈ |
ਗੌਤਮ ਗੰਭੀਰ (Gautam Gambhir) ਨੇ ਕਿਹਾ ਕਿ ਵਿਰਾਟ ਕੋਹਲੀ ਨਾਲ ਮੇਰਾ ਰਿਸ਼ਤਾ ਕੋਈ ਟੀਆਰਪੀ ਲਈ ਨਹੀਂ ਹੈ | ਵਿਰਾਟ ਕੋਹਲੀ ਅਤੇ ਮੇਰੇ ‘ਚ ਚੰਗੇ ਰਿਸ਼ਤੇ ਹਨ | ਉਨ੍ਹਾਂ ਕਿਹਾ ਕਿ “ਫਿਲਹਾਲ ਅਸੀਂ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਾਂ”। ਅਸੀਂ 140 ਕਰੋੜ ਭਾਰਤੀਆਂ ਦੀ ਨੁਮਾਇੰਦਗੀ ਕਰ ਰਹੇ ਹਾਂ।
ਮੈਦਾਨ ਤੋਂ ਬਾਹਰ ਮੇਰੇ ਵਿਰਾਟ ਕੋਹਲੀ ਨਾਲ ਬਹੁਤ ਚੰਗੇ ਸਬੰਧ ਹਨ। ਪਰ, ਇਹ ਜਨਤਾ ਨੂੰ ਦਿਖਾਉਣ ਲਈ ਨਹੀਂ ਹੈ। ਵਿਰਾਟ ਕੋਹਲੀ ਇੱਕ ਵਿਸ਼ਵ ਪੱਧਰੀ ਅਥਲੀਟ ਹੈ ਅਤੇ ਉਮੀਦ ਹੈ ਕਿ ਉਹ ਅਜਿਹੇ ਅਥਲੀਟ ਬਣੇ ਰਹਿਣਗੇ | ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਦੋਵੇਂ ਭਾਰਤ ਨੂੰ ਮਾਣ ਦਿਵਾਉਣ ਲਈ ਬਹੁਤ ਸਖ਼ਤ ਮਿਹਨਤ ਕਰਾਂਗੇ ਅਤੇ ਇਹੀ ਸਾਡਾ ਕੰਮ ਹੈ।




