Budget session

Budget session: ਸੰਸਦ ‘ਚ ਬਜਟ ਇਜਲਾਸ ਦੀ ਕਾਰਵਾਈ ਸ਼ੁਰੂ, ਨੀਟ ਮੁੱਦੇ ‘ਤੇ ਭਾਰੀ ਹੰਗਾਮਾ

ਚੰਡੀਗੜ੍ਹ, 22 ਜੁਲਾਈ 2024: ਸੰਸਦ ‘ਚ ਬਜਟ ਇਜਲਾਸ (Budget session) ਦੀ ਕਾਰਵਾਈ ਸ਼ੁਰੂ ਹੋ ਗਈ ਹੈ | ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੀਟ ਮੁੱਦੇ ‘ਤੇ ਸ਼ੁਰੂ ਕੀਤਾ ਤਾਂ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਲੋਕ ਸਭਾ ‘ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ NEET ਮੁੱਦੇ ‘ਤੇ ਕਿਹਾ ਕਿ ਲੱਖਾਂ ਵਿਦਿਆਰਥੀ NEET ਮੁੱਦੇ ਦੇ ਵਿਵਾਦ ਤੋਂ ਪ੍ਰਭਾਵਿਤ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰੀਖਿਆ ਪ੍ਰਣਾਲੀ ਵਿਚ ਵੱਡੀਆਂ ਖਾਮੀਆਂ ਹਨ ਅਤੇ ਪੈਸੇ ਦੇ ਜ਼ੋਰ ‘ਤੇ ਸੌਦਾ ਸੰਭਵ ਹੈ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ‘ਇਸ ਸਮੇਂ ਦੇਸ਼ ਦਾ ਸਭ ਤੋਂ ਭਖਦਾ ਮੁੱਦਾ NEET ਪ੍ਰੀਖਿਆ ਮਾਮਲਾ ਹੈ। ਇਸ ਤੋਂ ਇਲਾਵਾ ਵਿਰੋਧੀ ਧਿਰ ਵੱਲੋਂ ਮਹਿੰਗਾਈ ਅਤੇ ਅਗਨੀਪਥ ਯੋਜਨਾ ਦਾ ਮੁੱਦਾ ਵੀ ਉਠਾਇਆ ਜਾਵੇਗਾ।

Scroll to Top