Mahinderpal Bittu

ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਸਾਬਕਾ IG ਰਣਬੀਰ ਖਟੜਾ ਤੋਂ ਕੀਤੀ ਪੁੱਛਗਿੱਛ

ਚੰਡੀਗੜ੍ਹ, 19 ਜੁਲਾਈ 2024: ਨਾਭਾ ਦੀ ਜੇਲ੍ਹ ‘ਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ‘ਚ ਸਾਬਕਾ ਆਈਜੀ ਡੀਆਈਜੀ ਰਣਬੀਰ ਸਿੰਘ ਖਟੜਾ (Mahinderpal Bittu) ਅਤੇ ਤਤਕਾਲੀ ਸਿੱਟ ਮੈਂਬਰਾ ਤੋਂ ਏਡੀਜੀ ਰਾਏ ਨੇ ਲਗਭਗ ਦੋ ਘੰਟੇ ਪੁੱਛਗਿੱਛ ਕੀਤੀ ਹੈ | ਰਣਬੀਰ ਸਿੰਘ ਖਟੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਵਾਲ ਜਵਾਬ ਹੋਏ, ਜਿਸਦਾ ਜਵਾਬ ਇਕ-ਦੋ ਦਿਨਾਂ ‘ਚ ਦਾਖਲ ਕਰ ਦਿੱਤਾ ਜਾਵੇਗਾ |

ਜਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਨੂੰ ਬਰਗਾੜੀ ਬੇਅਦਬੀ ਕਾਂਡ ’ਚ 2018 ‘ਚ ਗ੍ਰਿਫਤਾਰ ਕਰ ਲਿਆ ਗਿਆ ਸੀ | ਇਸ ਸਿੱਟ ਨੇ ਮਹਿੰਦਰਪਾਲ ਬਿੱਟੂ ਨੂੰ ਮੁੱਖ ਮੁਲਜ਼ਮ ਬਣਾਇਆ ਸੀ | ਇਸਤੋਂ ਬਾਅਦ ਜੂਨ, 2019 ‘ਚ ਦੋ ਕੈਦੀਆਂ ਨੇ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ‘ਚ ਕਤਲ ਕਰ ਦਿੱਤਾ ਸੀ |

ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਘਰਆਲੀ ਸੰਤੋਸ਼ ਕੁਮਾਰੀ ਦਾ ਕਹਿਣਾ ਸੀ ਕਿ ਉਸਦੇ ਘਰਵਾਲੇ ਨੂੰ ਫਸਾਇਆ ਗਿਆ ਹੈ | ਜਿਸਦੇ ਚੱਲਦੇ ਸੰਤੋਸ਼ ਕੁਮਾਰੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਜਾਂਚ ਦੀ ਮੰਗ ਕੀਤੀ ਸੀ | ਜਿਸ ਦੌਰਾਨ ਏਡੀਜੀ ਰਾਏ ਦੀ ਅਗਵਾਈ ‘ਚ ਸਿੱਟ ਬਣਾਈ ਗਈ | ਜਿਸ ਨੇ ਅੱਜ ਰਣਬੀਰ ਸਿੰਘ ਖਟੜਾ ਸਮੇਤ ਤਤਕਾਲੀ ਸਿੱਟ ਦੇ ਮੈਂਬਰਾਂ ਤੋਂ ਪੁੱਛਗਿੱਛ ਕਰਕੇ ਜਵਾਬ ਮੰਗਿਆ ਹੈ |

Scroll to Top