CBI team

Punjab News: ਬੀਬੀ ਕੈਦੀ ਦੀ ਮੌਤ ਮਾਮਲੇ ‘ਚ ਲੁਧਿਆਣਾ ਪਹੁੰਚੀ CBI ਦੀ ਟੀਮ

ਚੰਡੀਗੜ੍ਹ, 19 ਜੁਲਾਈ 2024: ਸਾਲ 2017 ਵਿੱਚ ਪੰਜਾਬ ਦੇ ਲੁਧਿਆਣਾ (Ludhiana) ਕਮਿਸ਼ਨਰੇਟ ਪੁਲਿਸ ਦੇ ਅਧੀਨ ਪੈਂਦੇ ਦੁੱਗਰੀ ਥਾਣੇ ਵਿੱਚ ਇੱਕ ਕੈਦ ਕੱਟ ਰਹੀ ਬੀਬੀ ਨੇ ਖੁ.ਦ.ਕੁਸ਼ੀ ਮਾਮਲਾ ਸਾਹਮਣੇ ਆਇਆ ਸੀ | ਇਸ ਮਾਮਲੇ ‘ਚ ਜੱਜ ਸੀਬੀਆਈ ਦੀ ਟੀਮ (CBI team) ਦੁੱਗਰੀ ਥਾਣੇ ਪਹੁੰਚੀ ਅਤੇ ਥਾਣੇ ਦੇ ਰਿਕਾਰਡ ਦੀ ਤਲਾਸ਼ੀ ਲਈ ਅਤੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਘਟਨਾ ਵਾਲੀ ਥਾਂ ਨੂੰ ਰੀਕ੍ਰਿਏਟ ਕੀਤਾ ਹੈ।

ਪੰਜਾਬ ਪੁਲਿਸ ਨੇ ਇਸ ਮਾਮਲੇ ‘ਚ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਸੀ, ਹੁਣ CBI (ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਇਸ ਮਾਮਲੇ ਕੇਸ ਦਰਜ ਕਰਕੇ ਜਾਂਚ ਕਰ ਰਹੀ ਹੈ |

ਦਰਅਸਲ, 4 ਅਗਸਤ 2017 ਨੂੰ ਰਮਨਦੀਪ ਕੌਰ ਨੇ ਥਾਣਾ ਦੁੱਗਰੀ (Ludhiana) ਦੇ ਬਾਥਰੂਮ ‘ਚ ਫਾਹਾ ਲੈ ਕੇ ਖੁ.ਦ.ਕੁਸ਼ੀ ਕਰ ਲਈ ਸੀ। ਪੁਲਿਸ ਨੇ ਰਮਨਦੀਪ ਨੂੰ ਉਸ ਦੇ ਘਰਵਾਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਘਰਵਾਲੇ ਵੱਖਰੀ ਬੈਰਕ ‘ਚ ਸੀ ਅਤੇ ਰਮਨਦੀਪ ਵੱਖਰੀ ਬੈਰਕ ‘ਚ ਸੀ । ਜਦੋਂ ਇਹ ਘਟਨਾ ਵਾਪਰੀ ਤਾਂ ਰਮਨਦੀਪ ਦੀ ਸੁਰੱਖਿਆ ਲਈ ਬੀਬੀ ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਤਾਇਨਾਤ ਸਨ। ਪਟੀਸ਼ਨਕਰਤਾ ਨੇ ਉਸ ਸਮੇਂ ਲੁਧਿਆਣਾ ਪੁਲਿਸ ਵੱਲੋਂ ਤਿਆਰ ਕੀਤੀ ਗਈ ਐਸਆਈਟੀ ਰਿਪੋਰਟ ‘ਤੇ ਵੀ ਸਵਾਲ ਉਠਾਏ ਸਨ । ਸੀਬੀਆਈ ਨੇ ਮਾਮਲੇ ‘ਚ ਆਈਪੀਸੀ ਦੀ ਧਾਰਾ 304-ਏ (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਲਗਾਇਆ ਹੈ।

 

 

Scroll to Top