Microsoft

ਤਕਨੀਕੀ ਖ਼ਰਾਬੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਟੀਮਾਂ ਜੁਟੀਆਂ ਹੋਈਆਂ ਹਨ: ਮਾਈਕ੍ਰੋਸਾਫਟ

ਚੰਡੀਗੜ੍ਹ, 19 ਜੁਲਾਈ 2024: ਮਾਈਕ੍ਰੋਸਾਫਟ (Microsoft) ਦੇ ਸਰਵਰ ‘ਚ ਤਕਨੀਕੀ ਖ਼ਰਾਬੀ ਨੂੰ ਲੈ ਕੇ ਮਾਈਕ੍ਰੋਸਾਫਟ ਕੰਪਨੀ ਦਾ ਬਿਆਨ ਸਾਹਮਣੇ ਆਇਆ ਹੈ | ਮਾਈਕ੍ਰੋਸਾਫਟ ਨੇ ਕਿਹਾ ਕਿ ਅਸੀਂ ਇਸ ਸਮੱਸਿਆ ਤੋਂ ਜਾਣੂ ਹਾਂ ਅਤੇ ਇਸ ਨੂੰ ਹੱਲ ਕਰਨ ਲਈ ਟੀਮਾਂ ਜੁਟੀਆਂ ਹੋਈਆਂ ਹਨ | ਉਨ੍ਹਾਂ ਕਿਹਾ ਕਿਹਾ ਮਾਈਕ੍ਰੋਸਾਫਟ ਦੇ Azure ਕਲਾਊਡ ਅਤੇ ਮਾਈਕ੍ਰੋਸਾਫਟ 365 ਸੇਵਾਵਾਂ ‘ਚ ਸਮੱਸਿਆਵਾਂ ਆਈਆਂ ਹਨ। ਕੰਪਨੀ ਨੇ ਕਾਰਨ ਦਾ ਪਤਾ ਲਗਾ ਲਿਆ ਹੈ |

ਜਿਕਰਯੋਗ ਹੈ ਕਿ ਮਾਈਕ੍ਰੋਸਾਫਟ ਦੇ ਸਰਵਰ ‘ਚ ਤਕਨੀਕੀ ਖ਼ਰਾਬੀ ਦੁਨੀਆ ਭਰ ਦੀਆਂ ਏਅਰਲਾਈਨਾਂ, ਟੀਵੀ ਟੈਲੀਕਾਸਟ, ਰੇਲਵੇ ਸੇਵਾਵਾਂ, ਬੈਂਕਿੰਗ ਅਤੇ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ।

Scroll to Top