KP Sharma Oli

Nepal: ਕੇਪੀ ਸ਼ਰਮਾ ਓਲੀ ਨੇ ਨੇਪਾਲ ਦੇ PM ਵਜੋਂ ਸਹੁੰ ਚੁੱਕੀ, PM ਮੋਦੀ ਨੇ ਦਿੱਤੀ ਵਧਾਈ

ਚੰਡੀਗੜ੍ਹ, 15 ਜੁਲਾਈ 2024: ਸੀਪੀਐਨ-ਯੂਐਮਐਲ ਦੇ ਪ੍ਰਧਾਨ ਰਾਮਚੰਦਰ ਪੌਡੇਲ (KP Sharma Oli) ਨੇ ਨੇਪਾਲ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ | ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਦੋਵੇਂ ਦੇਸ਼ ਆਪਸੀ ਸਹਿਯੋਗ ਲਈ ਮਿਲ ਕੇ ਕੰਮ ਕਰਾਂਗੇ |

ਜਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਸੰਸਦ ‘ਚ ਭਰੋਸੇ ਦੀ ਵੋਟ ਹਾਰ ਹਾਸਲ ਨਹੀਂ ਕਰ ਸਕੇ ਸਨ । ਦਰਅਸਲ, ਸੀਪੀਐਮ-ਯੂਐਮਐਲ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। 275 ਮੈਂਬਰੀ ਸਦਨ ‘ਚ, ਪ੍ਰਚੰਡ ਦੇ ਭਰੋਸੇ ਦੇ ਵੋਟ ਦੇ ਵਿਰੁੱਧ 194 ਅਤੇ ਸਮਰਥਨ ‘ਚ 63 ਵੋਟਾਂ ਪਈਆਂ। ਭਰੋਸੇ ਦਾ ਵੋਟ ਹਾਸਲ ਕਰਨ ਲਈ 138 ਵੋਟਾਂ ਦੀ ਲੋੜ ਸੀ। 3 ਜੁਲਾਈ ਨੂੰ ਸੀਪੀਐਨ-ਯੂਐਮਐਲ ਨੇ ਨੇਪਾਲੀ ਕਾਂਗਰਸ ਨਾਲ ਗਠਜੋੜ ਕੀਤਾ ਸੀ।

Scroll to Top