ਚੰਡੀਗੜ੍ਹ, 15 ਜੁਲਾਈ 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ‘ਤੇ ਹੋਏ ਹਮਲੇ ਲਈ ਰੂਸ ਨੇ ਜੋਅ ਬਾਈਡਨ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਰੂਸ ਦਾ ਕਹਿਣਾ ਹੈ ਕਿ ਬਾਈਡਨ ਸਰਕਾਰ ਨੇ ਅਜਿਹਾ ਮਾਹੌਲ ਬਣਾਇਆ ਹੈ, ਜਿਸ ਕਾਰਨ ਟਰੰਪ ‘ਤੇ ਇਹ ਹਮਲਾ ਹੋਇਆ ਹੈ। ਰੂਸੀ ਬੁਲਾਰੇ ਪੇਸਕੋਵ ਦਾ ਕਹਿਣਾ ਹੈ ਕਿ ਬਾਹਰ ਬੈਠੇ ਸਾਰੇ ਆਲੋਚਕ ਜਾਣਦੇ ਸਨ ਕਿ ਟਰੰਪ ਦੀ ਜਾਨ ਨੂੰ ਖਤਰਾ ਹੈ।
ਜਿਕਰਯੋਗ ਹੈ ਕਿ ਐਤਵਾਰ ਨੂੰ ਪੈਨਸਿਲਵੇਨੀਆ ‘ਚ ਇਕ ਰੈਲੀ ਦੌਰਾਨ ਡੋਨਾਲਡ ਟਰੰਪ (Donald Trump) ‘ਤੇ ਹਮਲਾ ਹੋਇਆ ਸੀ। ਇਸ ਦੌਰਾਨ ਹਮਲਾਵਰ ਵੱਲੋਂ ਚਲਾਈ ਗੋਲੀ ਟਰੰਪ ‘ਤੇ ਕੰਨ ਨੂੰ ਛੂਹ ਕੇ ਲੰਘੀ ਅਤੇ ਜ਼ਖਮੀ ਹੋ ਗਏ | ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜਣੇ ਜ਼ਖਮੀ ਹੋ ਵੀ ਹੋਏ | ਐਫਬੀਆਈ ਨੇ ਮੌਕੇ ‘ਤੇ ਹਮਲਾਵਰ ਥਾਮਸ ਮੈਥਿਊ ਕਰੂਕਸ (20 ਸਾਲ) ਨੂੰ ਮੌਕੇ ‘ਤੇ ਢੇਰ ਕਰ ਦਿੱਤਾ | ਫਿਲਹਾਲ ਹਮਲੇ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।