ਚੰਡੀਗੜ੍ਹ, 13 ਜੁਲਾਈ 2024: ਜਲੰਧਰ ਪੱਛਮੀ (Jalandhar West) ਵਿਧਾਨ ਸਭਾ ਸੀਟ ‘ਤੇ ਚੌਥੇ ਰੁਝਾਨ ‘ਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ (Mohinder Bhagat) ਨੇ 20778 ਵੋਟਾਂ ਦੀ ਵੱਡੀ ਲੀਡ ਹਾਸਲ ਕਰ ਲਈ ਹੈ | ਰੁਝਾਨਾਂ ‘ਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਉਮੀਦਵਾਰ ਸੁਰਜੀਤ ਕੌਰ ਨੂੰ 424 ਵੋਟਾਂ ਹੀ ਮਿਲੀਆਂ ਹਨ ਜਦਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਿੰਦਰ ਲਾਖਾ ਵੀ 557 ਹਾਸਲ ਕਰਕੇ ਉਨ੍ਹਾਂ ਤੋਂ ਅੱਗ ਹਨ | ਉਥੇ ਹੀ ਕਾਂਗਰਸ ਦੀ ਉਮੀਦਵਾਰ ਸੁਰਿੰਦਰ ਕੌਰ 10221 ਵੋਟਾਂ ਨਾਲ ਦੂਜੇ ਸਥਾਨ ਅਤੇ ਭਾਜਪਾ ਦੇ ਸ਼ੀਤਲ ਅੰਗੁਰਾਲ 8860 ਵੋਟਾਂ ਨਾਲ ਤੀਜੇ ਸਥਾਨ ‘ਤੇ ਹਨ |
ਫਰਵਰੀ 24, 2025 1:26 ਪੂਃ ਦੁਃ