farmers

CM ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਖੇਤਾਂ ‘ਚ ਮੋਟਰਾਂ ਨੇੜੇ ਚਾਰ-ਚਾਰ ਬੂਟੇ ਲਗਾਉਣ ਦੀ ਅਪੀਲ

ਚੰਡੀਗੜ੍ਹ, 11 ਜੁਲਾਈ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਕਿਸਾਨਾਂ (farmers) ਨੂੰ ਆਪਣੇ ਖੇਤਾਂ ਵਾਲਿਆ ਮੋਟਰਾਂ (ਟਿਊਬਵੈੱਲਾਂ) ਦੇ ਆਲੇ-ਦੁਆਲੇ ਘੱਟੋ-ਘੱਟ 4 ਪੌਦੇ ਲਗਾਉਣ ਦੀ ਅਪੀਲ ਕੀਤੀ ਹੈ | ਜਿਸ ਨਾਲ ਹਰਿਆਵਲ ਅਧੀਨ ਰਕਬੇ ਨੂੰ ਵਧਾਇਆ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਜੰਗਲਾਤ ਰਕਬਾ ਵਧਾਉਣਾ ਬੇਹੱਦ ਜਰੂਰੀ ਅਤੇ ਸਮੇਂ ਦੀ ਲੋੜ ਹੈ |

Read more: ਵਿਸ਼ਵ ਧਰਤੀ ਦਿਹਾੜਾ: ਸਾਲੂਮਾਰਦਾ ਥਿਮਅੱਕਾ ਜੋ ਰੁੱਖਾਂ ਅਤੇ ਪੌਦਿਆਂ ਨੂੰ ਮੰਨਦੀ ਹੈ ਆਪਣੀ ਸੰਤਾਨ

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਭਰ ‘ਚ ਲਗਭਗ 3 ਕਰੋੜ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ | ਬੂਟੇ ਲਗਾਉਣ ਦੀ ਇਸ ਮੁਹਿੰਮ ‘ਚ ਕਿਸਾਨ (farmers) ਵੱਡੀ ਭੂਮਿਕਾ ਨਿਭਾ ਸਕਦੇ ਹਨ | ਉਨ੍ਹਾਂ ਕਿਹਾ ਪਿਛਲੇ ਸਾਲ ਕੁੱਲ 1.2 ਕਰੋੜ ਬੂਟੇ ਲਗਾਏ ਗਏ ਹਨ | ਮੁੱਖ ਮੰਤਰੀ ਨੇ ਖਾਲੀ ਪਈਆਂ ਸਰਕਾਰੀ ਜ਼ਮੀਨ ‘ਚ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਹਦਾਇਤ ਕੀਤੀ ਹੈ | ਜਿਕਰਯੋਗ ਹੈ ਕਿ ਪੰਜਾਬ ਭਰ ‘ਚ 14.01 ਲੱਖ ਮੋਟਰਾਂ ਹਨ | ਜੇਕਰ ਹਰ ਇੱਕ ਕਿਸਾਨ ਬੂਟਾ ਲਗਾਏ ਤਾਂ ਜੰਗਲਾਤ ਅਧੀਨ ਰਕਬੇ ‘ਚ ਵੱਡਾ ਵਾਧਾ ਹੋਵੇਗਾ |

 

Scroll to Top