Yuzvender Chahal

CM ਨਾਇਬ ਸਿੰਘ ਨੇ ਕ੍ਰਿਕਟ ਖਿਡਾਰੀ ਯੁਜਵੇਂਦਰ ਚਹਿਲ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ

ਚੰਡੀਗੜ੍ਹ, 11 ਜੁਲਾਈ 2024: ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ ਯੁਜਵੇਂਦਰ ਚਹਿਲ (Yuzvender Chahal) ਨੇ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਗੁਰੂਗ੍ਰਾਮ ਵਿਖੇ ਮੁਲਾਕਾਤ ਕੀਤੀ ਹੈ | ਯੁਜਵੇਂਦਰ ਚਹਿਲ ਟੀ-20 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਹਨ | ਮੁੱਖ ਮੰਤਰੀਨ ਨੇ ਚਹਿਲ ਸਮੇਤ ਸਾਰੇ ਕ੍ਰਿਕਟ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ | ਜਿਕਰਯੋਗ ਹੈ ਕਿ ਯੁਜਵੇਂਦਰ ਦਾ ਪਰਿਵਾਰ ਜੀਂਦ ਦਾ ਰਹਿਣ ਵਾਲਾ ਹੈ ਪਰ ਪਿਛਲੇ ਚਾਰ ਸਾਲਾਂ ਤੋਂ ਗੁਰੂਗ੍ਰਾਮ ‘ਚ ਰਹਿ ਰਿਹਾ ਹੈ।

ਮੁੱਖ ਮੰਤਰੀ ਨੇ ਖਿਡਾਰੀ ਯੁਜਵੇਂਦਰ ਚਹਿਲ (Yuzvender Chahal) ਨੂੰ ਵੀ ਮੈਡਲ ਪਹਿਨਾਇਆ | ਮੁੱਖ ਮੰਤਰੀ ਨੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਭੇਂਟ ਕੀਤੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਮੁੱਖ ਮੰਤਰੀ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਦੇਸ਼-ਵਿਦੇਸ਼ ‘ਚ ਹਰਿਆਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਰਹਿਣ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਖਿਡਾਰੀ ਅੰਤਰਰਾਸ਼ਟਰੀ ਖੇਡਾਂ ‘ਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਆਏ ਹਨ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ |

Scroll to Top