Austria

Austria: PM ਮੋਦੀ ਦਾ ਆਸਟ੍ਰੀਆ ਪਹੁੰਚਣ ‘ਤੇ ਨਿੱਘਾ ਸਵਾਗਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ

ਚੰਡੀਗੜ੍ਹ, 10 ਜੁਲਾਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਦੇ ਦੋ ਦਿਨਾਂ ਦੌਰੇ ਤੋਂ ਬਾਅਦ ਆਸਟਰੀਆ (Austria) ਪਹੁੰਚੇ | ਪੀਐੱਮ ਮੋਦੀ ਦਾ ਵਿਆਨਾ ‘ਚ ਆਸਟ੍ਰੀਆ ਦੇ ਚਾਂਸਲਰ ਕਾਰਲ ਨੇਹਮਰ ਨੇ ਨਿੱਘਾ ਸਵਾਗਤ ਕੀਤਾ | ਨੇਹਮਾਰ ਨੇ ਟਵੀਟ ਕਰਕੇ ਪੀਐਮ ਮੋਦੀ ਦੇ ਸਵਾਗਤ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਆਸਟਰੀਆ ਭਾਰਤ ਨਾਲ ਸਿਆਸੀ ਅਤੇ ਆਰਥਿਕ ਚਰਚਾਵਾਂ ਕਰਨ ਲਈ ਉਤਸਕ ਹੈ ਅਤੇ ਦੋਵੇਂ ਦੇਸ਼ ਵਿਸ਼ਵ ਭਲਾਈ ਲਈ ਮਿਲ ਕੇ ਕੰਮ ਕਰਦੇ ਰਹਿਣਗੇ।

ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦਾ ਕਹਿਣਾ ਹੈ ਕਿ ਦੋਵੇਂ (Austria-India) ਦੇਸ਼ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਨ | ਇਸ ਨਾਲ ਭਾਰਤ ਅਤੇ ਆਸਟਰੀਆ ਨੂੰ ਦੇ ਸੰਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ | ਇਸਦੇ ਨਾਲ ਆਸਟਰੀਆ ਨਾਲ ਸਿਆਸੀ ਅਤੇ ਆਰਥਿਕ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ | ਪ੍ਰਧਾਨ ਮੰਤਰੀ ਨੇ ਇਥੇ ਭਾਰਤੀ ਮੂਲ ਦੇ ਨਾਗਰਿਕਾਂ ਨਾਲ ਵੀ ਮੁਲਾਕਾਤ ਕੀਤੀ |

Scroll to Top