ਚੰਡੀਗੜ੍ਹ, 09 ਜੁਲਾਈ 2024: ਉੱਤਰ ਪ੍ਰਦੇਸ਼ ਦੇ ਰਾਮਪੁਰ ਪ੍ਰਸ਼ਾਸਨ ਨੇ ਸਪਾ ਆਗੂ ਆਜ਼ਮ ਖਾਨ (Azam Khan) ਦੇ ਹਮਸਫਰ ਰਿਜ਼ੋਰਟ ‘ਤੇ ਬੁਲਡੋਜ਼ਰ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪ੍ਰਸ਼ਾਸਨ ਨੇ ਸ਼ਹਿਰ ਦੇ ਵਿਧਾਇਕ ਆਕਾਸ਼ ਸਕਸੈਨਾ ਦੀ ਸ਼ਿਕਾਇਤ ਤੋਂ ਬਾਅਦ ਕਬਜ਼ਾ ਮੁਕਤ ਕਰਵਾਉਣ ਸੰਬੰਧੀ ਇਹ ਕਾਰਵਾਈ ਕੀਤੀ ਹੈ |
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਨ ਨੇ ਤਹਿਸੀਲਦਾਰ ਸਦਰ ਦੀ ਅਦਾਲਤ ‘ਚ ਮੁਕੱਦਮਾ ਦਾਇਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਰਿਜ਼ੋਰਟ ਕੋਲ ਰੂੜੀ ਦੇ ਟੋਇਆਂ ਦੀ 0.038 ਹੈਕਟੇਅਰ ਜ਼ਮੀਨ ਹੈ | ਅਦਾਲਤ ਦੇ ਹੁਕਮਾਂ ‘ਤੇ ਜਦੋਂ ਜਾਂਚ ਕੀਤੀ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਇਹ ਜ਼ਮੀਨ ਰੂੜੀ ਦੇ ਟੋਇਆਂ ਦੀ ਹੈ।
ਅਦਾਲਤ ਨੇ ਨਜਾਇਜ਼ ਕਬਜ਼ੇ ਹਟਾਉਣ ਅਤੇ ਮੁਆਵਜ਼ੇ ਦੀ ਵਸੂਲੀ ਦੇ ਹੁਕਮ ਦਿੱਤੇ ਹਨ। ਹੁਕਮਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਦੀ ਟੀਮ ਇੱਕ ਜੇਸੀਬੀ ‘ਚ ਹਮਸਫ਼ਰ ਰਿਜ਼ੋਰਟ ਪੁੱਜੀ ਅਤੇ ਕਬਜ਼ਾ ਖਾਲੀ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਜੇਸੀਬੀ ਮਸ਼ੀਨ ਦੀ ਮੱਦਦ ਨਾਲ ਨਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਹਟਾਇਆ ਜਾ ਰਿਹਾ ਹੈ ।